ਤੇਜ਼ ਹਨੇਰੀ ਕਾਰਨ ਮੋਟਰਸਾਈਕਲ ਸਵਾਰ 'ਤੇ ਡਿੱਗਿਆ ਦਰੱਖਤ
ਸ਼ੇਰਪੁਰ (ਸੰਗਰੂਰ), 24 ਮਈ (ਮੇਘ ਰਾਜ ਜੋਸ਼ੀ)-ਤੇਜ਼ ਹਨੇਰੀ ਕਾਰਨ ਸ਼ੇਰਪੁਰ ਤੋਂ ਬੜੀ ਰੋਡ ਉੱਤੇ ਮੋਟਰਸਾਈਕਲ ਉਤੇ ਜਾਂਦੇ ਵਿਅਕਤੀ ਉਤੇ ਦਰੱਖਤ ਡਿੱਗ ਗਿਆ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਨਸ਼ਾ ਰੋਕੂ ਕਮੇਟੀ ਸ਼ੇਰਪੁਰ ਅਤੇ ਖੇੜੀ ਦੇ ਨੌਜਵਾਨਾਂ ਨੇ ਮੌਕੇ ਉਤੇ ਪਹੁੰਚ ਕੇ ਉਸ ਦੀ ਜਾਨ ਬਚਾਈ।