ਕਣਕ ਦਾ ਝਾੜ ਘੱਟ ਨਿਕਲਣ ਕਰਕੇ ਨੌਜਵਾਨ ਵਲੋਂ ਫ਼ਾਹਾ ਲੈ ਖੁਦਕੁਸ਼ੀ

ਸ਼ੇਰਪੁਰ, (ਸੰਗਰੂਰ), 24 ਮਈ (ਦਰਸ਼ਨ ਸਿੰਘ ਖੇੜੀ)- ਕਾਤਰੋਂ ਪਿੰਡ ਦੇ ਨੌਜਵਾਨ ਬਲਜੀਤ ਸਿੰਘ (26) ਪੁੱਤਰ ਅਵਤਾਰ ਸਿੰਘ ਵਾਸੀ ਕਾਤਰੋਂ ਜ਼ਿਲ੍ਹਾ ਸੰਗਰੂਰ ਨੇ ਕਣਕ ਦਾ ਝਾੜ ਘੱਟ ਨਿਕਲਣ ਕਰਕੇ ਬੀਤੀ ਰਾਤ ਖੇਤ ਮੋਟਰ ਵਾਲੇ ਕੋਠੇ ’ਚ ਗਲ ਫ਼ਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਕਾਤਰੋਂ ਦੇ ਸਰਪੰਚ ਬੀਬੀ ਬਲਜੀਤ ਕੌਰ ਦੇ ਪਤੀ ਗੁਰਵਿੰਦਰ ਸਿੰਘ ਮਿੱਠੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਬਲਜੀਤ ਸਿੰਘ ਕਣਕ ਦਾ ਝਾੜ ਘੱਟ ਨਿਕਲਣ ਕਰਕੇ ਪ੍ਰੇਸ਼ਾਨ ਰਹਿੰਦਾ ਸੀ ।