ਕਸਬਾ ਹੰਡਿਆਇਆ 'ਚ ਤੇਜ਼ ਹਨ੍ਹੇਰੀ ਤੋਂ ਬਾਅਦ ਬਿਜਲੀ ਹੋਈ ਗੁੱਲ

ਹੰਡਿਆਇਆ/ਬਰਨਾਲਾ, 24 ਮਈ (ਗੁਰਜੀਤ ਸਿੰਘ ਖੁੱਡੀ)-ਕਸਬਾ ਹੰਡਿਆਇਆ ਇਲਾਕੇ ਵਿਚ ਸ਼ਾਮ 7:40 ਵਜੇ ਤੇਜ਼ ਹਨ੍ਹੇਰੀ ਆਉਣ ਕਾਰਨ ਮੌਸਮ ਵਿਚ ਤਬਦੀਲੀ ਆਈl ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਕਾਰਨ ਮੌਸਮ ਵਿਚ ਬਦਲਾਅ ਆਇਆ ਅਤੇ ਇਲਾਕੇ ਵਿਚ ਬਿਜਲੀ ਗੁੱਲ ਹੋ ਗਈ ਹੈl