ਕੰਪਨੀ ਬਾਗ ਚੌਕ ਕੋਲ ਤੂਫਾਨ ਕਾਰਨ ਖੰਭਾ ਡਿੱਗਿਆ, 1 ਜ਼ਖਮੀ

ਜਲੰਧਰ, 24 ਮਈ-ਤੇਜ਼ ਹਵਾਵਾਂ ਕਾਰਨ ਜਲੰਧਰ ਦੇ ਸ਼੍ਰੀ ਰਾਮ ਚੌਕ (ਕੰਪਨੀ ਬਾਗ ਚੌਕ) 'ਤੇ ਲਗਾਇਆ ਤਿਰੰਗੇ ਦਾ ਖੰਭਾ ਡਿੱਗ ਪਿਆ ਹੈ ਤੇ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਹੈ ਤੇ ਕਾਰ ਨੁਕਸਾਨੀ ਗਈ। ਜਲੰਧਰ ਦੇ ਨਗਰ ਨਿਗਮ ਦੇ ਦਫਤਰ ਦੇ ਬਾਹਰ ਇਕ ਵੱਡਾ ਖੰਭਾ ਲਗਾਇਆ ਗਿਆ ਸੀ, ਜਿਸ ਉੱਪਰ ਤਿਰੰਗਾ ਫਹਿਰਾਇਆ ਗਿਆ ਸੀ। ਮੀਂਹ, ਹਨੇਰੀ-ਝੱਖੜ ਨਾਲ ਤਿਰੰਗੇ ਵਾਲਾ ਵੱਡਾ ਖੰਭਾ ਕਾਰ ਉਪਰ ਡਿੱਗ ਗਿਆ।