JALANDHAR WEATHER

ਰੂਪਨਗਰ 'ਚ ਦਿਨ-ਦਿਹਾੜੇ ਲੁਟੇਰੇ ਸੋਨੇ ਦੀਆਂ ਚੂੜੀਆਂ ਖੋਹ ਕੇ ਫਰਾਰ

ਰੂਪਨਗਰ, 23 ਮਈ (ਸਤਨਾਮ ਸਿੰਘ ਸੱਤੀ)-ਰੂਪਨਗਰ ਸ਼ਹਿਰ ਦੀ ਸਭ ਤੋਂ ਪ੍ਰਸਿੱਧ ਕਾਲੋਨੀ ਰਣਜੀਤ ਐਵੀਨਿਊ ਵਿਚ ਅੱਜ ਦਿਨ-ਦਿਹਾੜੇ ਸਵੇਰੇ 11 ਵਜੇ ਤਿੰਨ ਲੁਟੇਰੇ ਘਰ ਅੰਦਰ ਵੜ ਕੇ ਕਿਰਚ ਦੀ ਨੋਕ ਉਤੇ ਇਕ ਮਹਿਲਾ ਤੋਂ ਸੋਨੇ ਦੀਆਂ ਚੂੜੀਆਂ ਖੋਹ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿਟੀ ਪੁਲਿਸ ਰੂਪਨਗਰ ਦੇ ਐਸ.ਐਚ.ਓ. ਪਵਨ ਕੁਮਾਰ ਅਤੇ ਹੋਰ ਪੁਲਿਸ ਮੌਕੇ ਉਤੇ ਪੁੱਜ ਗਈ ਅਤੇ ਉਨ੍ਹਾਂ ਨੇ ਕਾਲੋਨੀ ਵਿਚ ਲੱਗੇ ਸਾਰੇ ਸੀ. ਸੀ.ਟੀ.ਵੀ. ਕੈਮਰੇ ਖੰਗਾਲ ਕੇ ਲੁਟੇਰਿਆਂ ਦੀ ਭਾਲ ਆਰੰਭ ਦਿੱਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਜਲਦ ਹੀ ਇਹ ਤਿੰਨੇ ਲੁਟੇਰੇ ਕਾਬੂ ਕਰ ਲਏ ਜਾਣਗੇ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ