ਸ਼ੈੱਡ ਬਣਾਉਂਦੇ ਸਮੇਂ ਬਿਜਲੀ ਦਾ ਕਰੰਟ ਲੱਗਣ ਨਾਲ 3 ਲੋਕਾਂ ਦੀ ਮੌਤ ,5 ਜ਼ਖ਼ਮੀ

ਦੇਵਰੀਆ (ਉੱਤਰ ਪ੍ਰਦੇਸ਼), 23 ਮਈ - ਸ਼ੈੱਡ ਬਣਾਉਂਦੇ ਸਮੇਂ ਬਿਜਲੀ ਦੇ ਝਟਕੇ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 5 ਜ਼ਜ਼ਖ਼ਮੀ ਹੋਏ ਹਨ । ਡੀ.ਐਮ. ਦੇਵਰੀਆ ਦਿਵਿਆ ਮਿੱਤਲ ਨੇ ਕਿਹਾ ਕਿ ਲਾਰ ਥਾਣਾ ਖੇਤਰ ਦੇ ਜਮੁਆਨ ਪਿੰਡ ਵਿਚ ਕੁਝ ਲੋਕ ਆਪਣਾ ਸ਼ੈੱਡ ਬਣਾ ਰਹੇ ਸਨ ਜਦੋਂ ਇਕ ਲੋਹੇ ਦਾ ਖੰਭਾ ਬਿਜਲੀ ਦੀਆਂ ਤਾਰਾਂ ਨੂੰ ਛੂਹ ਗਿਆ ਤਾਂ ਉਨ੍ਹਾਂ ਨੂੰ ਕਰੰਟ ਲੱਗ ਗਿਆ। 3 ਲੋਕਾਂ ਦੀ ਮੌਤ ਹੋ ਗਈ। 5 ਲੋਕ ਜ਼ਖ਼ਮੀ ਹਨ ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।