JALANDHAR WEATHER

ਸੰਸਦ ਮੈਂਬਰ ਸਸਮਿਤ ਪਾਤਰਾ ਨੇ ਯੂ.ਏ.ਈ. ਦੌਰੇ ਦੌਰਾਨ ਪਾਕਿਸਤਾਨ ਦਾ ਕੀਤਾ ਪਰਦਾਫਾਸ਼

ਦੁਬਈ [ਯੂਏਈ], 23 ਮਈ (ਏਐਨਆਈ): ਅੱਤਵਾਦ ਵਿਰੁੱਧ ਭਾਰਤ ਦੀ ਵਿਸ਼ਵਵਿਆਪੀ ਪਹੁੰਚ 'ਤੇ ਜ਼ੋਰ ਦਿੰਦੇ ਹੋਏ, ਬੀ.ਜੇ.ਡੀ. ਸੰਸਦ ਮੈਂਬਰ ਸਸਮਿਤ ਪਾਤਰਾ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਅਤੇ ਅੱਤਵਾਦੀਆਂ ਵਿਚਕਾਰ ਸੰਬੰਧਾਂ ਨੂੰ ਦਰਸਾਉਂਦੇ ਸਬੂਤ ਸਾਂਝੇ ਕੀਤੇ ਹਨ। ਹਾਲ ਹੀ ਵਿਚ ਹੋਏ ਪਹਿਲਗਾਮ ਅੱਤਵਾਦੀ ਹਮਲੇ ਦਾ ਹਵਾਲਾ ਦਿੰਦੇ ਹੋਏ ਪਾਤਰਾ ਨੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਲਸ਼ਕਰ-ਏ-ਤੋਇਬਾ ਵਰਗੇ ਪਾਕਿਸਤਾਨ-ਸਮਰਥਿਤ ਸਮੂਹਾਂ ਨੇ ਦ ਰੇਸਿਸਟੈਂਸ ਫਰੰਟ (ਟੀ.ਆਰ.ਐਫ.) ਵਰਗੇ ਪ੍ਰੌਕਸੀ ਬਣਾਏ ਹਨ।  ਸ਼ਿਵ ਸੈਨਾ ਸੰਸਦ ਮੈਂਬਰ ਸ਼੍ਰੀਕਾਂਤ ਸ਼ਿੰਦੇ ਦੀ ਅਗਵਾਈ ਵਿਚ ਗਰੁੱਪ 4 ਦੇ ਵਫ਼ਦ ਦਾ ਹਿੱਸਾ ਰਹੇ ਪਾਤਰਾ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਕਿਵੇਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ਨੇ ਪਾਕਿਸਤਾਨ ਦੀਆਂ ਰੁਕਾਵਟਾਂ ਪਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, 25 ਅਪ੍ਰੈਲ ਦੇ ਆਪਣੇ ਮਤੇ ਵਿਚ ਹਮਲੇ ਦੀ ਨਿੰਦਾ ਕੀਤੀ।  ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪਾਤਰਾ ਨੇ ਕਿਹਾ ਕਿ ਅਸੀਂ ਸਬੂਤ ਸਾਂਝੇ ਕੀਤੇ ਹਨ ਜੋ ਪਾਕਿਸਤਾਨ ਅਤੇ ਅੱਤਵਾਦੀਆਂ ਵਿਚਕਾਰ ਸੰਬੰਧਾਂ ਨੂੰ ਸਪੱਸ਼ਟ ਤੌਰ 'ਤੇ ਦਰਸਾਉਂਦੇ ਹਨ। ਜਦੋਂ ਯੂ.ਏ.ਈ.ਵਰਗੇ ਦੇਸ਼ਾਂ ਨੇ ਸਟੈਂਡ ਲਿਆ ਅਤੇ ਇਸ ਹਮਲੇ ਦੀ ਨਿੰਦਾ ਕੀਤੀ ਤੇ ਭਾਰਤ ਦਾ ਸਮਰਥਨ ਕੀਤਾ ਤਾਂ ਉਦੋਂ ਹੀ ਦੁਨੀਆ ਨੇ ਆਪਣਾ ਸਟੈਂਡ ਬਦਲ ਲਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ