JALANDHAR WEATHER

ਭੇਤਭਰੀ ਹਾਲਤ ਵਿਚ ਖੇਤਾਂ 'ਚੋਂ ਮਿਲੀ ਵਿਅਕਤੀ ਦੀ ਲਾਸ਼

ਭੁਲੱਥ, 23 ਮਈ (ਮੇਹਰ ਚੰਦ ਸਿੱਧੂ)-ਇਥੋਂ ਥੋੜ੍ਹੀ ਦੂਰੀ ਉਤੇ ਪੈਂਦੇ ਪਿੰਡ ਬੋਪਾਰਾਏ ਦੇ ਵਸਨੀਕ ਜਸਵੀਰ ਸਿੰਘ ਪੁੱਤਰ ਗੁਰਮੀਤ ਸਿੰਘ 56 ਸਾਲ ਦੀ ਲਾਸ਼ ਭੇਤਭਰੀ ਹਾਲਤ ਵਿਚ ਖੇਤਾਂ ਵਿਚੋਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅੱਜ ਬੜਾ ਪਿੰਡ ਨਜ਼ਦੀਕ ਖੇਤਾਂ ਵਿਚ ਖੂਨ ਨਾਲ ਲੱਥ-ਪੱਥ ਲਾਸ਼ ਮਿਲੀ, ਜਦੋਂ ਇਸ ਸਬੰਧੀ ਥਾਣਾ ਕਰਤਾਰਪੁਰ ਪੁਲਿਸ ਨਾਲ ਸੰਪਰਕ ਕੀਤਾ ਗਿਆ ਤਾਂ ਇਨਕੁਆਰੀ ਅਫਸਰ ਮਨਜੀਤ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਪਿੰਡ ਬੋਪਾਰਾਏ ਤੋਂ ਬਾਹਰ ਖੇਤਾਂ ਵਿਚ ਡੇਰੇ ਉਤੇ ਰਹਿੰਦਾ ਸੀ ਤੇ ਅਕਸਰ ਉਸ ਦਾ ਪਰਿਵਾਰਕ ਮੈਂਬਰਾਂ ਨਾਲ ਲੜਾਈ-ਝਗੜਾ ਰਹਿੰਦਾ ਸੀ, ਜਿਸ ਨੂੰ ਕਤਲ ਕਰਕੇ ਇਸ ਦੀ ਲਾਸ਼ ਬੜਾ ਪਿੰਡ ਦੇ ਖੇਤਾਂ ਵਿਚ ਸੁੱਟ ਦਿੱਤੀ ਗਈ। ਜਦੋਂ ਸਾਨੂੰ ਇਸ ਦੀ ਇਤਲਾਹ ਮਿਲੀ ਤਾਂ ਅਸੀਂ ਬੜਾ ਪਿੰਡ ਦੇ ਨਜ਼ਦੀਕ ਖੇਤਾਂ ਵਿਚੋਂ ਲਾਸ਼ ਬਰਾਮਦ ਕਰਕੇ ਕੇਸ ਦਰਜ ਕਰ ਲਿਆ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ