JALANDHAR WEATHER

ਹੇਮਕੁੰਟ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਮਿਲੇ 4 ਕਰੋੜ ਤੋਂ ਵੱਧ ਦਾ ਮੁਆਵਜ਼ਾ

ਚੰਡੀਗੜ੍ਹ, 23 ਮਈ- ਛੇ ਸਾਲ ਪਹਿਲਾਂ, 28 ਸਤੰਬਰ, 2019 ਨੂੰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ, ਟਰਾਈਸਿਟੀ ਦੇ 7 ਲੋਕਾਂ ਦੀ ਇਕ ਟੈਂਪੂ ਟ੍ਰੈਵਲ ’ਤੇ ਚੱਟਾਨ ਡਿੱਗਣ ਕਾਰਨ ਮੌਤ ਹੋ ਗਈ ਸੀ। ਸਾਰੇ ਮ੍ਰਿਤਕ ਦੋਸਤ ਸਨ। ਹਾਦਸੇ ਵਿਚ ਟ੍ਰੈਵਲਰ ਦੇ ਡਰਾਈਵਰ ਦੀ ਵੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ, ਚੰਡੀਗੜ੍ਹ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨੇ ਪੰਜ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4.20 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਜਾਰੀ ਕੀਤਾ ਹੈ। ਇਨ੍ਹਾਂ ਸਾਰਿਆਂ ਨੇ ਇਸ ਮਾਮਲੇ ਵਿਚ ਵੱਖ-ਵੱਖ ਮਾਮਲੇ ਦਰਜ ਕਰਵਾਏ ਸਨ। ਇਸ ਦੌਰਾਨ ਖਰੜ ਨਿਵਾਸੀ ਤੇਜਿੰਦਰ ਸਿੰਘ ਨੂੰ ਸਭ ਤੋਂ ਵੱਧ ਮੁਆਵਜ਼ਾ ਮਿਲੇਗਾ। ਉਹ ਓਮੈਕਸ ਕੰਪਨੀ ਵਿਚ ਤਾਇਨਾਤ ਸੀ ਤੇ ਉਸ ਦੀ ਤਨਖਾਹ 2.26 ਲੱਖ ਰੁਪਏ ਪ੍ਰਤੀ ਮਹੀਨਾ ਸੀ। ਹਾਦਸੇ ਸਮੇਂ ਉਹ 55 ਸਾਲ ਦੇ ਸਨ। ਅਜਿਹੀ ਸਥਿਤੀ ਵਿਚ, ਪੂਰੀ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ, ਟ੍ਰਿਬਿਊਨਲ ਨੇ 1.20 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਬਾਕੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ 60 ਲੱਖ ਤੋਂ 80 ਲੱਖ ਰੁਪਏ ਦੇ ਵਿਚਕਾਰ ਭੁਗਤਾਨ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ