JALANDHAR WEATHER

ਮਾਰਕੀਟ ਕਮੇਟੀ ਗੁਰੂਹਰਸਹਾਏ ਵਲੋਂ ਤਿੰਨ ਫਰਮਾਂ ਦੇ ਲਾਇਸੰਸ ਰੱਦ

ਗੁਰੂਹਰਸਹਾਏ, ਫਿਰੋਜ਼ਪੁਰ, 23 ਮਈ (ਹਰਚਰਨ ਸਿੰਘ ਸੰਧੂ)-ਮਾਰਕੀਟ ਕਮੇਟੀ ਗੁਰੂਹਰਸਹਾਏ ਦੀ ਚੇਅਰਪਰਸਨ ਨਾਲ ਬਦਸਲੂਕੀ ਕਰਨ ਵਾਲੀਆਂ ਤਿੰਨ ਵੱਖ-ਵੱਖ ਫਰਮਾਂ ਦੇ ਮਾਰਕੀਟ ਕਮੇਟੀਆਂ ਵਲੋਂ 10 ਦਿਨਾਂ ਲਈ ਲਾਇਸੰਸ ਮੁਅੱਤਲ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਦੇ ਸਕੱਤਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮੈਸ. ਕੁਲਬੀਰ ਸਿੰਘ, ਜਗਮੀਤ ਸਿੰਘ ਕਮਿਸ਼ਨ ਏਜੰਟ, ਮੈਸ. ਮੱਕੜ ਕਮਿਸ਼ਨ ਏਜੰਟ, ਮੈਸ. ਅਮਿਤ ਬੱਬਰ ਟਰੇਡਿੰਗ ਕੰਪਨੀ ਦੀ ਆੜ੍ਹਤ ’ਤੇ ਮਿਤੀ 21 ਅਪ੍ਰੈਲ ਨੂੰ ਰਾਤ 10 ਵਜੇ ਚੇਅਰਪਰਸਨ ਕੰਡੇ ਚੈੱਕ ਕਰਨ ਲਈ ਪਹੁੰਚੇ ਸਨ, ਜਿਥੇ ਉਨ੍ਹਾਂ ਨੂੰ ਇਨ੍ਹਾਂ ਫਰਮਾਂ ਵਲੋਂ ਰੋਕਿਆ ਗਿਆ ਅਤੇ ਬਦਸਲੂਕੀ ਕੀਤੀ ਗਈ। ਇਸ ਤੋਂ ਇਲਾਵਾ ਦਫ਼ਤਰ ਵੱਲ ਆਉਂਦੇ ਹੋਏ ਚੇਅਰਪਰਸਨ ਅਤੇ ਕਰਮਚਾਰੀਆਂ ਦਾ ਪਿੱਛਾ ਕਰਦਿਆਂ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਚੇਅਰਪਰਸਨ ਦਾ ਘਿਰਾਓ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਵਲੋਂ ਇਸ ਦਾ ਜਵਾਬ ਲੈਣ ਲਈ ਇਨ੍ਹਾਂ ਫਰਮਾਂ ਨੂੰ ਸਮੇਂ-ਸਮੇਂ ਸਿਰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਪਰ ਇਨ੍ਹਾਂ ਫਰਮਾਂ ਵਲੋਂ ਕੋਈ ਜਵਾਬ ਨਹੀਂ ਦਿੱਤੇ ਗਏ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਵਲੋਂ ਫ਼ੈਸਲਾ ਕੀਤਾ ਗਿਆ ਕਿ ਖੇਤੀਬਾੜੀ ਜਿਣਸਾਂ ਦਾ ਕਾਰੋਬਾਰ ਕਰਨ ਲਈ ਦਿ ਪੰਜਾਬ ਖੇਤੀਬਾੜੀ ਉਪਜ ਮੰਡੀਆਂ ਐਕਟ 1961 ਦੀ ਧਾਰਾ 10 ਤਹਿਤ ਇਨ੍ਹਾਂ ਤਿੰਨਾਂ ਫਰਮਾਂ ਵਲੋਂ ਲਾਇਸੰਸ ਇਸ ਦਫ਼ਤਰ ਪਾਸੋਂ ਲਿਆ ਹੋਇਆ ਸੀ, ਨੂੰ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਚੱਲਦਿਆਂ ਮੁਅੱਤਲ ਕਰ ਦਿੱਤਾ ਗਿਆ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ