ਗੁਟਕਾ ਸਾਹਿਬ ਦੀ ਬੇਅਬਦੀ ਕਰਨ ਵਾਲੀਆਂ ਦੋ ਮਹਿਲਾ ਕਾਬੂ

ਝਬਾਲ, (ਤਰਨਤਾਰਨ), 22 ਮਈ (ਸੁਖਦੇਵ ਸਿੰਘ)- ਬੀਤੇ ਦਿਨੀਂ ਪਿੰਡ ਝਬਾਲ ਖੁਰਦ ਵਿਖੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਕੂੜੇ ਦੇ ਢੇਰ ਵਿਚ ਸੁੱਟਣ ਵਾਲੀਆਂ ਨੁੰਹ ਸੱਸ ਨੂੰ ਪਿੰਡ ਵਾਸੀਆਂ ਨੇ ਕਾਬੂ ਕਰਕੇ ਉਨ੍ਹਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ। ਇਸ ਮੌਕੇ ਐਸ. ਪੀ. ਅਤੇ ਥਾਣਾ ਮੁਖੀ ਨੇ ਦੱਸਿਆ ਕਿ ਉਕਤ ਔਰਤਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।