ਅੱਜ ਉਤਰਾਖ਼ੰਡ ਲਈ ਹੈ ਬਹੁਤ ਹੀ ਖ਼ੁਸ਼-ਕਿਸਮਤੀ ਵਾਲਾ ਦਿਨ- ਜਨਰਲ ਗੁਰਮੀਤ ਸਿੰਘ

ਦੇਹਰਾਦੂਨ, 22 ਮਈ- ਉਤਰਾਖ਼ੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ (ਸੇਵਾਮੁਕਤ) ਨੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸੰਬੰਧੀ ਕਿਹਾ ਕਿ ਇਹ ਉਤਰਾਖੰਡ ਲਈ ਬਹੁਤ ਖੁਸ਼-ਕਿਸਮਤੀ ਵਾਲਾ ਦਿਨ ਹੈ ਕਿ ਸਿੱਖ ਧਰਮ ਅਤੇ ਗੁਰੂ ਨਾਨਕ ਦੇਵ ਜੀ ਦੇ ਵਿਸ਼ਵਾਸੀ ਇੱਥੇ ਆਏ ਹਨ। ਅਸੀਂ ਇਨ੍ਹਾਂ ਨੂੰ ‘ਅਤਿਥੀ ਦੇਵੋ ਭਵ’ ਵਜੋਂ ਦੇਖਦੇ ਹਾਂ। ਮੈਂ ਮੁੱਖ ਮੰਤਰੀ, ਪ੍ਰਸ਼ਾਸਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਹਰ ਸ਼ਰਧਾਲੂ ਦੀ ਯਾਤਰਾ ਨੂੰ ਸਫਲ ਬਣਾਉਣ ਲਈ ਇੰਨੀ ਮਿਹਨਤ ਕੀਤੀ। ਮੈਂ ਪ੍ਰਧਾਨ ਮੰਤਰੀ ਨੂੰ ਸ੍ਰੀ ਕੇਦਾਰਨਾਥ ਧਾਮ ਅਤੇ ਸ੍ਰੀ ਹੇਮਕੁੰਟ ਸਾਹਿਬ ਲਈ ਰੋਪਵੇਅ ਨੂੰ ਤਰਜੀਹ ਦੇਣ ਲਈ ਵੀ ਵਧਾਈ ਦਿੰਦਾ ਹਾਂ।