ਰੀਟਰੀਟ ਸੈਰਾਮਨੀ ਦੇਖਣ ਵਾਲੇ ਸੈਲਾਨੀਆਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਕਰਨਾ ਪੈ ਰਿਹਾ ਸਾਹਮਣਾ

ਅਟਾਰੀ (ਅੰਮ੍ਰਿਤਸਰ) ,21 ਮਈ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ) - ਅੰਤਰਰਾਸ਼ਟਰੀ ਅਟਾਰੀ ਸਰਹੱਦ ਨਜ਼ਦੀਕ ਇਕ ਸਰਕਾਰੀ ਗੁਦਾਮ ਬਣਾਇਆ ਗਿਆ,ਜਿਸ ਵਿਚ ਕਣਕ ਨੂੰ ਸਟੋਰ ਕੀਤਾ ਜਾ ਰਿਹਾ। ਜ਼ਿਲ੍ਹਾ ਅੰਮ੍ਰਿਤਸਰ ਅਤੇ ਜ਼ਿਲ੍ਹਾ ਤਰਨ ਤਾਰਨ ਦੀਆਂ ਅਨਾਜ ਮੰਡੀਆਂ ਦੀ ਕਣਕ ਉਸ ਵਿਚ ਰੱਖੀ ਜਾ ਰਹੀ ਹੈ। ਭਾਰੀ ਗਿਣਤੀ ਵਿਚ ਕਣਕ ਨਾਲ ਭਰੇ ਟਰੱਕ ਅਟਾਰੀ-ਵਾਹਗਾ ਹਾਈਵੇ ਵਿਚਕਾਰ ਖੜ੍ਹੇ ਹਨ, ਜਿਸ ਕਾਰਨ ਰਾਹਗੀਰ ਅਤੇ ਰੀਟਰੀਟ ਸੈਰਾਮਨੀ ਦੇਖਣ ਵਾਲੇ ਸਲਾਨੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸੈਲਾਨੀਆਂ ਨੇ ਦੱਸਿਆ ਕਿ ਸੜਕ ਵਿਚਕਾਰ ਖੜ੍ਹੇ ਟਰੱਕਾਂ ਕਾਰਨ ਉਨ੍ਹਾਂ ਦਾ ਕੀਮਤੀ ਸਮਾਂ ਬਰਬਾਦ ਹੋ ਜਾਂਦਾ ਹੈ ਅਤੇ ਉਹ ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਦੀ ਪੂਰੀ ਰਸਮ ਦੇਖ ਨਹੀਂ ਸਕਦੇ । ਸੈਲਾਨੀਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਰਸਤੇ ਵਿਚ ਖੜ੍ਹੇ ਟਰੱਕਾਂ ਨੂੰ ਪਾਰਕਿੰਗ ਵਿਚ ਲਗਾਇਆ ਜਾਵੇ ।