ਖਰਾਬ ਮੌਸਮ ਕਾਰਨ ਦਿੱਲੀ-ਸ੍ਰੀਨਗਰ ਇੰਡੀਗੋ ਫਲਾਈਟ ਦੀ ਕਰਵਾਈ ਐਮਰਜੈਂਸੀ ਲੈਂਡਿਗ

ਨਵੀਂ ਦਿੱਲੀ, 21 ਮਈ-ਇੰਡੀਗੋ ਨੇ ਪ੍ਰੈਸ ਬਿਆਨ ਜਾਰੀ ਕੀਤਾ ਕਿ ਦਿੱਲੀ ਤੋਂ ਸ੍ਰੀਨਗਰ ਜਾ ਰਹੀ ਇੰਡੀਗੋ ਫਲਾਈਟ 6E 2142 ਨੂੰ ਰਸਤੇ ਵਿਚ ਅਚਾਨਕ ਗੜੇਮਾਰੀ ਦਾ ਸਾਹਮਣਾ ਕਰਨਾ ਪਿਆ। ਫਲਾਈਟ ਅਤੇ ਕੈਬਿਨ ਕਰੂ ਨੇ ਸਥਾਪਤ ਪ੍ਰੋਟੋਕੋਲ ਦੀ ਪਾਲਣਾ ਕੀਤੀ ਅਤੇ ਫਲਾਈਟ ਸ੍ਰੀਨਗਰ ਹਵਾਈ ਅੱਡੇ 'ਤੇ ਸੁਰੱਖਿਅਤ ਲੈਂਡ ਕਰਵਾਈ।