ਨਵਾਂਸ਼ਹਿਰ : ਮੀਂਹ ਕਾਰਨ ਲੋਕਾਂ ਨੇ ਗਰਮੀ ਤੋਂ ਕੀਤੀ ਰਾਹਤ ਮਹਿਸੂਸ

ਨਵਾਂਸ਼ਹਿਰ, 21 ਮਈ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੇ ਆਸ-ਪਾਸ ਦੇ ਪਿੰਡਾਂ ਅਤੇ ਸ਼ਹਿਰ ਵਿਚ ਤੇਜ਼ ਹਨੇਰੀ ਕਾਰਨ ਜਿਥੇ ਆਵਾਜਾਈ ਪ੍ਰਭਾਵਿਤ ਹੋਈ, ਉਥੇ ਕਾਫੀ ਦਿਨਾਂ ਤੋਂ ਹੁਮਸ ਅਤੇ ਭਾਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ। ਤੇਜ਼ ਹਨੇਰੀ ਕਾਰਨ ਰਸਤਿਆਂ ਵਿਚ ਦਰੱਖ਼ਤ ਟੁੱਟਣ ਨਾਲ ਆਵਾਜਾਈ ਪ੍ਰਭਾਵਿਤ ਹੋਈ। ਲੋਕਾਂ ਨੇ ਹਲਕੇ ਮੀਂਹ ਪੈਣ ਕਾਰਨ ਖੁਸ਼ੀ ਜ਼ਾਹਿਰ ਕੀਤੀ ਕਿਉਂਕਿ ਕੁਝ ਦਿਨਾਂ ਤੋਂ ਗਰਮੀ ਕਾਰਨ ਦੁਕਾਨਦਾਰਾਂ ਦੇ ਕੰਮ ਇਕ ਤਰ੍ਹਾਂ ਨਾਲ ਠੱਪ ਪਏ ਸਨ।