ਤੇਜ਼ ਹਨੇਰੀ ਕਾਰਨ ਬਿਜਲੀ ਹੋਈ ਗੁੱਲ, ਦਿਨੇ ਛਾਇਆ ਹਨ੍ਹੇਰਾ

ਰਾਜਪੁਰਾ, 21 ਮਈ (ਰਣਜੀਤ ਸਿੰਘ)-ਅੱਜ ਦੇਰ ਸ਼ਾਮ ਤੇਜ਼ ਹਨੇਰੀ ਆਈ ਅਤੇ ਬਾਰਿਸ਼ ਸ਼ੁਰੂ ਹੋ ਗਈ। ਬਾਰਿਸ਼ ਅਤੇ ਤੇਜ਼ ਹਵਾ ਨੇ ਗਰਮੀ ਤੋਂ ਲੋਕਾਂ ਨੂੰ ਰਾਹਤ ਦਿਵਾਈ। ਸਾਢੇ ਪੰਜ ਕੁ ਵਜੇ ਹੀ ਆਸਮਾਨ ਉਤੇ ਪੂਰੀ ਤਰ੍ਹਾ ਹਨ੍ਹੇਰਾ ਛਾ ਗਿਆ ਅਤੇ ਸੜਕਾਂ ਉਤੇ ਲੋਕਾਂ ਨੂੰ ਦਿਨ ਵਿਚ ਹੀ ਆਪਣੇ ਵਾਹਨਾਂ ਦੀਆਂ ਲਾਈਟਾਂ ਚਲਾਉਣੀਆਂ ਪਈਆਂ। ਸਾਰਾ ਸ਼ਹਿਰ ਇਕ ਤਰ੍ਹਾਂ ਹਨ੍ਹੇਰੇ ਵਿਚ ਛਾਅ ਗਿਆ।