ਅੱਤ ਦੀ ਗ਼ਰਮੀ ਤੋਂ ਮਿਲੀ ਰਾਹਤ, ਹੋਈ ਗੜੇਮਾਰੀ

ਘੋਗਰਾ, ਹੁਸ਼ਿਆਰਪੁਰ, 21 ਮਈ (ਆਰ. ਐੱਸ. ਸਲਾਰੀਆ)-ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਬਾਅਦ ਅੱਜ ਸ਼ਾਮ 5 ਵਜੇ ਦੇ ਕਰੀਬ ਆਸਮਾਨ ਉਤੇ ਕਾਲੀ ਘਟਾ ਛਾ ਗਈ। ਮੀਂਹ ਨਾਲ ਗਰਮੀ ਤੋਂ ਲੋਕਾਂ ਨੂੰ ਰਾਹਤ ਮਹਿਸੂਸ ਹੋਈ। ਮੀਂਹ ਦੇ ਨਾਲ 5 ਮਿੰਟ ਲਗਾਤਾਰ ਗੜੇਮਾਰੀ ਵੀ ਹੋਈ।