ਪੁਲਿਸ ਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ

ਆਦਮਪੁਰ, (ਜਲੰਧਰ), 20 ਮਈ (ਹਰਪ੍ਰੀਤ ਸਿੰਘ)- ਕ੍ਰਾਈਮ ਬਰਾਂਚ ਪੁਲਿਸ ਜਲੰਧਰ ਦਾ ਆਦਮਪੁਰ ਅਧੀਨ ਆਉਂਦੇ ਪਿੰਡ ਕਾਲਰਾ ਨਹਿਰ ਪੁੱਲ ’ਤੇ ਸਥਿਤ ਇਕ ਗੈਂਗਸਟਰ ਨਾਲ ਜ਼ਬਰਦਸਤ ਮੁਕਾਬਲਾ ਹੋਇਆ। ਮੁਕਾਬਲੇ ਦੌਰਾਨ ਗੈਂਗਸਟਰ ਦੀ ਲੱਤ ’ਚ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ, ਜਿਸ ਦੀ ਪਛਾਣ ਪਰਮਜੀਤ ਪੰਮਾ ਵਿੰਜੋ ਹੁਸ਼ਿਆਰਪੁਰ ਵਜੋਂ ਹੋਈ ਹੈ, ਪਾਸੋਂ ਇਕ ਚੋਰੀ ਦੀ ਗੱਡੀ ਤੇ ਦੋ ਪਿਸਟਲ ਬਰਾਮਦ ਹੋਈਆਂ ਹਨ।