ਤਰੁਣ ਚੁੱਘ ਦੀ ਅਗਵਾਈ ਹੇਠ ਕੱਢੀ ਗਈ ਤਿਰੰਗਾ ਯਾਤਰਾ


ਅੰਮ੍ਰਿਤਸਰ, 20 ਮਈ (ਹਰਮਿੰਦਰ ਸਿੰਘ)- ਭਾਰਤੀ ਸੈਨਾ ਵਲੋਂ ਆਪ੍ਰੇਸ਼ਨ ਸੰਧੂਰ ਰਾਹੀਂ ਪਾਕਿਸਤਾਨ ਅਤੇ ਉਸ ਦੀ ਸ਼ਰਨ ’ਚ ਪੈਦਾ ਹੋ ਰਹੇ ਅੱਤਵਾਦ ਨੂੰ ਕਰਾਰਾ ਸਬਕ ਸਿਖਾਏ ਜਾਣ ਦੀ ਖੁਸ਼ੀ ’ਚ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦੀ ਅਗਵਾਈ ਹੇਠ ਅੰਮ੍ਰਿਤਸਰ ਵਿਚ ਤਿਰੰਗਾ ਯਾਤਰਾ ਕੱਢੀ ਗਈ, ਜਿਸ ਵਿਚ ਭਾਜਪਾ ਵਰਕਰਾਂ ਤੋਂ ਇਲਾਵਾ ਸ਼ਹਿਰ ਦੇ ਨਾਗਰਿਕਾਂ ਨੇ ਹੱਥਾਂ ਵਿਚ ਤਿਰੰਗੇ ਲਹਿਰਾਉਂਦੇ ਹੋਏ ਸ਼ਿਰਕਤ ਕੀਤੀ।