JALANDHAR WEATHER

ਮਾਨ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ 25 ਪਰਿਵਾਰ 'ਆਪ' 'ਚ ਸ਼ਾਮਿਲ

ਚੋਗਾਵਾਂ/ਅੰਮ੍ਰਿਤਸਰ, 17 ਮਈ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਟਪਿਆਲਾ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਤਕੜਾ ਹੁੰਗਾਰਾ ਮਿਲਿਆ, ਜਦੋਂ ਸਾਹਿਬ ਸਿੰਘ ਅਤੇ ਵਰਿਆਮ ਸਿੰਘ ਲੋਪੋਕੇ ਦੀ ਪ੍ਰੇਰਨਾ ਸਦਕਾ ਜਤਿੰਦਰ ਸਿੰਘ ਸਮੇਤ 25 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਛੱਡ ਕੇ 'ਆਪ' ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਸ਼ਾਮਿਲ ਹੋਣ ਵਾਲੇ ਪਰਿਵਾਰ ਜਤਿੰਦਰ ਸਿੰਘ, ਜਸਵੰਤ ਸਿੰਘ, ਤਸਬੀਰ ਸਿੰਘ, ਸਤਨਾਮ ਸਿੰਘ, ਵਰਿਆਮ ਸਿੰਘ, ਜਤਿੰਦਰ ਸਿੰਘ, ਸਾਹਿਬ ਸਿੰਘ, ਕਵਲਦੀਪ ਸਿੰਘ, ਸਿਮਰਨ ਬੀਰ ਸਿੰਘ ਹੈਰੀ, ਮਹਿੰਦਰ ਸਿੰਘ, ਚਰਨਜੀਤ ਸਿੰਘ ਚੰਨਾ, ਜੁਗਰਾਜ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਜਰਨੈਲ ਸਿੰਘ, ਨਿਹੰਗ ਸਿੰਘ, ਰਾਜਬੀਰ ਸਿੰਘ ਸਮੇਤ ਹੋਰਨਾਂ ਪਰਿਵਾਰਾਂ ਨੂੰ ਚੇਅਰਮੈਨ ਬਲਦੇਵ ਸਿੰਘ ਮਿਆਧੀਆਂ ਨੇ ਪਾਰਟੀ ਦੇ ਮਫਰਲ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਡਾ. ਗੁਰਭੇਜ ਸਿੰਘ ਲੋਪੋਕੇ, ਪਰਮਜੀਤ ਸਿੰਘ ਟਪਿਆਲਾ, ਲਖਵਿੰਦਰ ਸਿੰਘ ਲੱਖਾ ਕੋਆਰਡੀਨੇਟਰ ਹਲਕਾ ਰਾਜਾਸਾਂਸੀ ਆਦਿ ਹਾਜ਼ਰ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ