JALANDHAR WEATHER

ਆਪ੍ਰੇਸ਼ਨ ਸੰਧੂਰ ਦੀ ਕਾਮਯਾਬੀ ਨੂੰ ਲੈ ਕੇ ਫ਼ਾਜ਼ਿਲਕਾ 'ਚ ਕੱਢੀ ਵਿਜੈ ਤਿਰੰਗਾ ਯਾਤਰਾ

ਫ਼ਾਜ਼ਿਲਕਾ, 17 ਮਈ (ਪ੍ਰਦੀਪ ਕੁਮਾਰ)-ਭਾਰਤ ਦੇ ਪਾਕਿਤਸਾਨ ਖ਼ਿਲਾਫ਼ ਸ਼ੁਰੂ ਕੀਤੇ ਆਪ੍ਰੇਸ਼ਨ ਸੰਧੂਰ ਦੀ ਕਾਮਯਾਬੀ ਨੂੰ ਲੈ ਕੇ ਫ਼ਾਜ਼ਿਲਕਾ ਵਿਚ ਬੀਜੇਪੀ ਵਲੋਂ ਵਿਜੈ ਤਿਰੰਗਾ ਯਾਤਰਾ ਕੱਢੀ ਗਈ, ਜਿਸ ਵਿਚ 100 ਫੁੱਟ ਲੰਬਾ ਝੰਡਾ ਸ਼ਾਮਿਲ ਕੀਤਾ ਗਿਆ। ਤਿਰੰਗਾ ਯਾਤਰਾ ਵਿਚ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਿਲ ਹੋਈਆਂ। ਜਿਨ੍ਹਾਂ ਨੇ ਹੱਥਾਂ ਵਿਚ ਤਿਰੰਗਾ ਝੰਡਾ ਅਤੇ ਸਲੋਗਨ ਫੜ ਕੇ ਭਾਰਤੀ ਫੌਜ ਦੀ ਹੌਸਲਾ ਅਫਜ਼ਾਈ ਕੀਤੀ। ਇਸ ਤਿਰੰਗਾ ਯਾਤਰਾ ਵਿਚ ਸੂਬੇ ਦੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੀ ਸ਼ਾਮਿਲ ਹੋਏ। ਫ਼ਾਜ਼ਿਲਕਾ ਬੀਜੇਪੀ ਪ੍ਰਧਾਨ ਰਮੇਸ਼ ਕਟਾਰੀਆ ਦੀ ਅਗਵਾਈ ਹੇਠ ਇਹ ਤਿਰੰਗਾ ਯਾਤਰਾ ਕੱਢੀ ਗਈ, ਜਿਸ ਵਿਚ ਬੀਜੇਪੀ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ਼ ਵੀ ਸ਼ਾਮਿਲ ਹੋਏ। ਇਹ ਵਿਜੈ ਤਿਰੰਗਾ ਯਾਤਰਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਇਤਿਹਾਸਕ ਘੰਟਾ ਘਰ ਖ਼ਤਮ ਹੋਈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ