ਪਾਕਿਸਤਾਨ ਰਸਤੇ ਅਫਗਾਨਿਸਤਾਨ ਤੋਂ 14 ਟਰੱਕ ਆਏ ਭਾਰਤ

ਅਟਾਰੀ (ਅੰਮ੍ਰਿਤਸਰ), 17 ਮਈ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਪਹਿਲਗਾਮ ਹਮਲੇ ਤੋਂ ਬਾਅਦ ਸ਼ਨਿਚਰਵਾਰ ਨੂੰ ਦੂਸਰੇ ਦਿਨ ਵੀ ਪਾਕਿਸਤਾਨ ਰਸਤੇ ਅਫਗਾਨਿਸਤਾਨ ਤੋਂ 14 ਟਰੱਕ ਸੁੱਕੇ ਮੇਵੇਆਂ ਨਾਲ ਭਰੇ ਇੰਟੀਗਰੇਟਿਡ ਚੈੱਕ ਪੋਸਟ ਅਟਾਰੀ ਸਰਹੱਦ ਪਹੁੰਚੇ। ਵਾਹਗਾ ਬਾਰਡਰ ਰਸਤੇ ਆਏ ਟਰੱਕਾਂ ਦੀ ਸੰਘਣ ਜਾਂਚ ਕਰਨ ਤੋਂ ਬਾਅਦ ਹੀ ਬੀ.ਐਸ.ਐਫ. ਵਲੋਂ ਜ਼ੀਰੋ ਲਾਈਨ ਉਤੇ ਚੈਕਿਗ ਕਰਕੇ ਆਈ.ਸੀ.ਪੀ. ਵੱਲ ਤੋਰਿਆ ਗਿਆ। ਕਸਟਮ ਵਿਭਾਗ ਦੇ ਉੱਚ ਅਧਿਕਾਰੀ ਅਤੇ ਹੋਰ ਮਹਿਕਮਿਆਂ ਵਲੋਂ ਟਰੱਕਾਂ ਅਤੇ ਸੁੱਕੇ ਮੇਵਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ ਜਾਵੇਗਾ।