ਪਾਕਿਸਤਾਨ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਦੇ ਦੋਸ਼ ਹੇਠ ਲੜਕੀ ਪਾਸੋਂ ਕੀਤੀ ਗਈ ਪੁੱਛਗਿੱਛ
ਹਿਸਾਰ, 17 ਮਈ- ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਹਿਸਾਰ ਵਾਸੀ ਹਰੀਸ਼ ਕੁਮਾਰ ਦੀ ਧੀ ਜੋਤੀ ਰਾਣੀ ਤੋਂ ਪਾਕਿਸਤਾਨ ਨੂੰ ਕਥਿਤ ਰੂਪ ਵਿਚ ਜਾਣਕਾਰੀ ਦੇਣ ਦੇ ਦੋਸ਼ ਹੇਠ ਪੁੱਛਗਿੱਛ ਕੀਤੀ ਗਈ। ਜਾਣਕਾਰੀ ਅਨੁਸਾਰ ਉਸ ਨੇ ਦਿੱਲੀ ਵਿਖੇ ਇਕ ਪਾਕਿਸਤਾਨੀ ਅਧਿਕਾਰੀ ਅਹਿਸਾਨ-ਉਰ-ਰਹਿਮਾਨ ਨਾਲ ਮੁਲਾਕਾਤ ਕਰਨ ਸਮੇਤ ਦੋ ਵਾਰ ਪਾਕਿਸਤਾਨ ਦੀ ਯਾਤਰਾ ਕੀਤੀ ਤੇ ਜਾਣਕਾਰੀ ਸਾਂਝੀ ਕੀਤੀ ਸੀ। ਉਸ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਇਕ ਯੂਟਿਊਬਰ ਹੈ। ਉਸਦੀ ਪਛਾਣ ਜੋਤੀ ਵਜੋਂ ਹੋਈ ਹੈ, ਨੂੰ ਹਿਸਾਰ ਦੇ ਨਿਊ ਅਗਰਸੈਨ ਐਕਸਟੈਂਸ਼ਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਕਿਹਾ ਕਿ ਉਸ 'ਤੇ ਅਧਿਕਾਰਤ ਗੁਪਤ ਕਾਨੂੰਨ ਅਤੇ ਭਾਰਤੀ ਨਿਆਏ ਸੰਹਿਤਾ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ 25 ਸਾਲਾ ਪੋਸਟ-ਗ੍ਰੈਜੂਏਸ਼ਨ ਵਿਦਿਆਰਥਣ ਹੈ, ਜਿਸ ਦੇ ਕਥਿਤ ਤੌਰ 'ਤੇ ਪਾਕਿਸਤਾਨੀ ਖੁਫੀਆ ਏਜੰਟਾਂ ਨਾਲ ਸਬੰਧ ਸਨ।