JALANDHAR WEATHER

ਵਿਧਾਇਕ ਗੈਰੀ ਬੜਿੰਗ ਨੇ ਮੈਰਿਟ 'ਚ ਆਈ ਵਿਦਿਆਰਥਣ ਲਕਸ਼ਿਤਾ ਗੁਪਤਾ ਦਾ ਕੀਤਾ ਵਿਸ਼ੇਸ਼ ਸਨਮਾਨ

ਅਮਲੋਹ, 17 ਮਈ (ਕੇਵਲ ਸਿੰਘ)-ਅਮਲੋਹ ਦੀ ਵਿਦਿਆਰਥਣ ਲਕਸ਼ਿਤਾ ਗੁਪਤਾ ਨੂੰ ਦਸਵੀਂ ਕਲਾਸ ਦੇ ਨਤੀਜਿਆਂ ਦੌਰਾਨ ਮੈਰਿਟ ਸੂਚੀ ਵਿਚ ਨਾਮ ਦਰਜ ਕਰਵਾਉਣ ਉਤੇ ਅੱਜ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਲਕਸ਼ਿਤਾ ਗੁਪਤਾ ਨੂੰ ਘਰ ਪਹੁੰਚ ਕੇ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਪਰਿਵਾਰ ਨੂੰ ਵਧਾਈ ਦਿੱਤੀ। ਉਥੇ ਹੀ ਕਿਹਾ ਕਿ ਵਿਦਿਆਰਥਣ ਲਕਸ਼ਿਤਾ ਨੇ 15ਵਾਂ ਰੈਂਕ ਹਾਸਿਲ ਕਰਕੇ ਪੂਰੇ ਪੰਜਾਬ ਵਿਚ ਹਲਕਾ ਅਮਲੋਹ ਦਾ ਮਾਣ ਵਧਾਇਆ ਹੈ ਅਤੇ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਲਕਸ਼ਿਤਾ ਹਲਕਾ ਅਮਲੋਹ ਅਤੇ ਆਪਣੇ ਹਲਕੇ ਦਾ ਮਾਣ ਵਧਾਉਂਦੀ ਰਹੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ