ਕੇਦਾਰਨਾਥ: ਹੈਲੀਕਾਪਟਰ ਐਂਬੂਲੈਂਸ ਹੋਈ ਹਾਦਸਾਗ੍ਰਸਤ

ਦੇਹਰਾਦੂਨ, 17 ਮਈ- ਕੇਦਾਰਨਾਥ ਧਾਮ ਵਿਚ ਹੈਲੀਕਾਪਟਰ ਐਂਬੂਲੈਂਸ ਹਾਦਸਾਗ੍ਰਸਤ ਹੋ ਗਈ। ਹੈਲੀ ਇਕ ਮਰੀਜ਼ ਨੂੰ ਲੈਣ ਲਈ ਰਿਸ਼ੀਕੇਸ਼ ਤੋਂ ਕੇਦਾਰਨਾਥ ਆ ਰਹੀ ਸੀ ਤੇ ਲੈਂਡਿੰਗ ਦੌਰਾਨ ਹਾਦਸਾ ਵਾਪਰ ਗਿਆ। ਹੈਲੀਕਾਪਟਰ ਐਂਬੂਲੈਂਸ ਰਿਸ਼ੀਕੇਸ਼ ਏਮਜ਼ ਦੀ ਸੀ, ਜੋ ਰਿਸ਼ੀਕੇਸ਼ ਤੋਂ ਕੇਦਾਰਨਾਥ ਜਾ ਰਹੀ ਸੀ। ਏਮਜ਼ ਦੇ ਪੀ.ਆਰ.ਓ. ਸੰਦੀਪ ਕੁਮਾਰ ਨੇ ਇਸ ਦੀ ਪੁਸ਼ਟੀ ਕੀਤੀ। ਇਹ ਕੇਦਾਰਨਾਥ ਹੈਲੀਪੈਡ ਤੋਂ ਸਿਰਫ਼ 20 ਮੀਟਰ ਪਹਿਲਾਂ ਹਾਦਸਾਗ੍ਰਸਤ ਹੋ ਗਿਆ। ਜਾਣਕਾਰੀ ਅਨੁਸਾਰ ਇਸ ਵਿਚ ਪਾਇਲਟ ਸੁਰੱਖਿਅਤ ਹੈ। ਦੱਸ ਦੇਈਏ ਕਿ 29 ਅਕਤੂਬਰ 2024 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਮਜ਼ ਦੀ ਹੈਲੀ ਐਂਬੂਲੈਂਸ ਸੇਵਾ ਸੰਜੀਵਨੀ ਦੀ ਸ਼ੁਰੂਆਤ ਕੀਤੀ ਸੀ।