JALANDHAR WEATHER

ਮਜ਼ਦੂਰ ਦੇ ਘਰ ਨੂੰ ਲੱਗੀ ਅੱਗ, ਸਾਮਾਨ ਸੜ ਕੇ ਸੁਆਹ

ਬਰਨਾਲਾ/ਰੂੜੇਕੇ ਕਲਾਂ, 15 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਰੂੜੇਕੇ ਕਲਾਂ ਵਿਖੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਇਕ ਮਜ਼ਦੂਰ ਦੇ ਘਰ ਨੂੰ ਅੱਗ ਲੱਗਣ ਕਾਰਨ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋਣ ਦੀ ਖ਼ਬਰ ਹੈ। ਜਾਣਕਾਰੀ ਦਿੰਦਿਆਂ ਪੀੜਤ ਮਜ਼ਦੂਰ ਜਗਰਾਜ ਸਿੰਘ ਰਾਜਾ ਪੁੱਤਰ ਬਲਵੀਰ ਸਿੰਘ ਦਾਨਾ ਪੱਤੀ ਰੂੜੇਕੇ ਕਲਾਂ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਨ ਲਈ ਘਰੋਂ ਗਿਆ ਸੀ। ਘਰ ਵਿਚ ਉਸਦੀ ਬਜ਼ੁਰਗ ਮਾਤਾ ਸੀ। ਉਸਦੇ ਬੱਚੇ ਸਕੂਲ ਪੜ੍ਹਾਈ ਕਰਨ ਲਈ ਗਏ ਹੋਏ ਸਨ। ਘਰ ਵਿਚ ਬਿਜਲੀ ਦੇ ਸ਼ਾਰਟ-ਸਰਕਟ ਕਾਰਨ ਅਚਾਨਕ ਅੱਗ ਲੱਗ ਗਈ, ਜਿਸ ਨਾਲ ਉਸਦੇ ਘਰ ਦੇ ਕਮਰੇ ਦੀ ਟਾਈਲ, ਬਾਲੇ ਦੀ ਛੱਤ, ਬੈੱਡ, ਫਰਿੱਜ, ਐਲ.ਸੀ.ਡੀ, ਇਨਵਰਟਰ, ਘਰ ਵਿਚ ਮੌਜੂਦ ਲੱਕੜ ਦਾ ਸਾਮਾਨ, ਕੈਂਪਰ ਤੇ ਘਰ ਦਾ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ