JALANDHAR WEATHER

ਜਿਹੜਾ ਦੇਸ਼ ਸਾਡੇ ਖ਼ਿਲਾਫ਼ ਹੈ ਉਸ ਨਾਲ ਸੰਬੰਧ ਨਹੀਂ ਰੱਖਣਾ ਚਾਹੀਦਾ - ਜੈਰਾਮ ਠਾਕੁਰ

ਕਾਂਗੜਾ, ਹਿਮਾਚਲ ਪ੍ਰਦੇਸ਼ ,15 ਮਈ - ਤੁਰਕੀ ਤੋਂ ਸੇਬਾਂ ਦੀ ਦਰਾਮਦ 'ਤੇ ਪਾਬੰਦੀ 'ਤੇ ਹਿਮਾਚਲ ਪ੍ਰਦੇਸ਼ ਦੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਦਾ ਕਹਿਣਾ ਹੈ ਕਿ ਜਿਹੜਾ ਦੇਸ਼ ਸੰਕਟ ਦੇ ਸਮੇਂ ਸਾਡੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਦਾ ਹੈ, ਉਸ ਨਾਲ ਕਾਹਦਾ ਵਪਾਰ। ਜਦੋਂ ਉੱਥੇ (ਤੁਰਕੀ) ਭੂਚਾਲ ਆਇਆ ਸੀ ਤਾਂ ਭਾਰਤ ਨੇ ਹਰ ਤਰ੍ਹਾਂ ਨਾਲ ਮਦਦ ਕੀਤੀ। ਇਸ ਅੱਤਵਾਦੀ ਘਟਨਾ ਵਿਚ ਭਾਰਤ ਵਿਰੁੱਧ ਉਨ੍ਹਾਂ ਦੇ ਡਰੋਨ ਮਿਲੇ ਸਨ ਅਤੇ ਇਹ ਵੀ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਲੋਕ ਭਾਰਤ ਵਿਰੁੱਧ ਤਕਨੀਕੀ ਸਹਾਇਤਾ ਦੇਣ ਲਈ ਪਾਕਿਸਤਾਨ ਵਿਚ ਬੈਠੇ ਸਨ। ਜੇਕਰ ਇਹ ਸੱਚ ਹੈ ਤਾਂ ਭਾਰਤ ਨੂੰ ਤੁਰਕੀ ਦੇ ਸੇਬਾਂ ਦੀ ਦਰਾਮਦ ਬੰਦ ਕਰ ਦੇਣੀ ਚਾਹੀਦੀ ਹੈ। ਜਿਸ ਤਰ੍ਹਾਂ ਪਾਕਿਸਤਾਨੀ ਨਾਗਰਿਕਾਂ ਨੂੰ ਜਾਣ ਲਈ ਕਿਹਾ ਗਿਆ ਸੀ, ਉਸੇ ਤਰ੍ਹਾਂ ਦੀ ਕਾਰਵਾਈ ਤੁਰਕੀ ਲਈ ਵੀ ਕੀਤੀ ਜਾਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਜਿਹੜਾ ਦੇਸ਼ ਸਾਡੇ ਖ਼ਿਲਾਫ਼ ਹੈ ਉਸ ਨਾਲ ਸੰਬੰਧ ਨਹੀਂ ਰੱਖਣਾ ਚਾਹੀਦਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ