JALANDHAR WEATHER

ਏ.ਟੀ.ਪੀ. ਛੁਡਵਾਉਣ ਲਈ ਲੱਗਾ ਪੂਰਾ ਜ਼ੋਰ - ਸ਼ੀਤਲ ਅੰਗੁਰਾਲ

ਜਲੰਧਰ, 15 ਮਈ-ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਜਲੰਧਰ 'ਚ ਏ.ਟੀ.ਪੀ. ਗ੍ਰਿਫਤਾਰ ਕਰਨ ਉਪਰੰਤ ਛੁਡਵਾਉਣ ਲਈ ਲੱਗੇ ਪੂਰੇ ਜ਼ੋਰ ਨੂੰ ਲਾਈਵ ਹੋ ਕੇ ਦੱਸਿਆ। ਇਸ ਦੌਰਾਨ MDH (ਮਹਿੰਦਰ ਦੀ ਹੱਟੀ) ਬਾਰੇ ਵੀ ਜ਼ਿਕਰ ਕੀਤਾ ਤੇ ਦੱਸਿਆ ਕਿ ਰਿਕਵਰੀ ਏਜੰਸੀ ਦੇ ਨਾਂਅ ਉਤੇ ਲੈਦਰ ਕੰਪਲੈਕਸ 'ਚ ਧੰਦਾ ਚੱਲ ਰਿਹਾ ਹੈ। ਇਸ ਮੌਕੇ CM ਮਾਨ ਨੂੰ ਧੰਨਵਾਦ ਵੀ ਕਿਹਾ ਤੇ ਕਿਹਾ ਕਿ ਜਲੰਧਰ 'ਚ ਭ੍ਰਿਸ਼ਟ ਲੋਕਾਂ ਦਾ ਤੂਫ਼ਾਨ ਚੱਲ ਰਿਹਾ ਹੈ। CM ਤੋਂ ਇਨਸਾਫ਼ ਦੀ ਮੰਗ ਕੀਤੀ ਤੇ ਆਖਿਆ ਕਿ CM ਤੋਂ ਬਹੁਤ ਉਮੀਦਾਂ ਸਾਨੂੰ ਹਨ। ਸ਼ੀਤਲ ਅੰਗੁਰਾਲ ਨੇ CM ਮਾਨ ਨੂੰ ਫ਼ਰਿਆਦ ਕੀਤੀ ਤੇ ਕਿਹਾ ਕਿ ਜਲੰਧਰ ਵੈਸਟ 'ਚ ਆਉਣ ਵਾਲੇ ਤੂਫ਼ਾਨ ਨੂੰ ਰੋਕ ਲਓ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ