ਗ੍ਰਹਿ ਮੰਤਰੀ ਨਕਸਲ ਆਪ੍ਰੇਸ਼ਨ 'ਚ ਜ਼ਖਮੀਆਂ ਦਾ ਹਾਲ-ਚਾਲ ਜਾਣਨ ਪੁੱਜੇ ਏਮਜ਼

ਨਵੀਂ ਦਿੱਲੀ, 15 ਮਈ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਏਮਜ਼ ਟਰਾਮਾ ਸੈਂਟਰ ਦਾ ਦੌਰਾ ਕੀਤਾ ਅਤੇ ਛੱਤੀਸਗੜ੍ਹ ਅਤੇ ਤੇਲੰਗਾਨਾ ਸਰਹੱਦ ਦੇ ਪਾਰ ਕਰੇਗੁੱਟਾ ਪਹਾੜੀਆਂ ਵਿਚ ਕੀਤੇ ਗਏ 21 ਦਿਨਾਂ ਦੇ ਨਕਸਲ ਵਿਰੋਧੀ ਆਪ੍ਰੇਸ਼ਨ ਵਿਚ ਜ਼ਖਮੀ ਹੋਏ ਸੁਰੱਖਿਆ ਕਰਮਚਾਰੀਆਂ ਦੀ ਸਿਹਤ ਬਾਰੇ ਪੁੱਛਿਆ। ਇਸ ਦੌਰਾਨ ਛੱਤੀਸਗੜ੍ਹ ਦੇ ਉਪ ਮੁੱਖ ਮੰਤਰੀ ਵਿਜੇ ਸ਼ਰਮਾ ਵੀ ਮੌਜੂਦ ਹਨ।