ਪਾਇਲ ਦੇ ਪਿੰਡ ਸੋਹੀਆਂ ’ਚ ਕਤਲ

ਮਲੌਦ, (ਖੰਨਾ), 15 ਮਈ (ਨਿਜ਼ਾਮਪੁਰ,ਚਾਪੜਾ)- ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੇ ਪੁਲਿਸ ਥਾਣਾ ਮਲੌਦ ਦੇ ਪਿੰਡ ਸੋਹੀਆਂ ਵਿਖੇ ਇਕ ਵਿਅਕਤੀ ਦਾ ਕਤਲ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਹਾਦਰ ਸਿੰਘ ਉਰਫ ਭੋਲਾ (40) ਪੁੱਤਰ ਗੁਰਮੇਲ ਸਿੰਘ, ਜੋ ਜੱਦੀ ਪਿੰਡ ਬਡਬਰ ਹੈ ਅਤੇ ਪਿਛਲੇ 12 ਸਾਲਾਂ ਤੋਂ ਪਿੰਡ ਸੋਹੀਆਂ ਰਹਿ ਰਿਹਾ ਸੀ, ਜਿਸ ਦਾ ਬੀਤੀ ਰਾਤ ਕਤਲ ਕਰ ਦਿੱਤਾ ਗਿਆ ਅਤੇ ਪੁਲਿਸ ਪਾਰਟੀ ਵਲੋਂ ਤਫ਼ਤੀਸ਼ ਜਾਰੀ ਹੈ।