JALANDHAR WEATHER

ਹਲਕਾ ਮਜੀਠਾ ਦੇ ਪਿੰਡ ਭਗਵਾ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ ਚਾਰ ਵਿਅਕਤੀਆਂ ਦੀ ਹੋਈ ਮੌਤ ਤੇ ਛੇ ਜ਼ੇਰੇ ਇਲਾਜ

ਮਜੀਠਾ, (ਅਮ੍ਰਿਤਸਰ), 14 ਮਈ (ਜਗਤਾਰ ਸਿੰਘ ਸਹਿਮੀ/ਮਨਿੰਦਰ ਸਿੰਘ ਸੋਖੀ)- ਹਲਕਾ ਮਜੀਠਾ ਦੇ ਪਿੰਡ ਭੰਗਵਾ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਛੇ ਅਜੇ ਵੀ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਚ ਜ਼ੇਰੇ ਇਲਾਜ ਹਨ, ਮਿ੍ਰਤਕਾਂ ਵਿਚ ਮੁਖਤਾਰ ਸਿੰਘ ਪੁੱਤਰ ਨਿਰੰਜਨ ਸਿੰਘ, ਸਤਪਾਲ ਸਿੰਘ ਪੁੱਤਰ ਬੀਰ ਸਿੰਘ, ਬਲਕਾਰ ਸਿੰਘ ਪੁੱਤਰ ਸੇਵਾ ਸਿੰਘ ਤੇ ਸਾਹਿਬ ਸਿੰਘ ਪੁੱਤਰ ਸਵਿੰਦਰ ਸਿੰਘ ਸ਼ਾਮਿਲ ਹਨ। ਇਸ ਤੋਂ ਇਲਾਵਾ ਹਸਪਤਾਲ ਵਿਚ ਜ਼ੇਰੇ ਇਲਾਜ ਚੰਨਣ ਸਿੰਘ ਪੁੱਤਰ ਸੁਖਵੰਤ ਸਿੰਘ, ਸੁਬੇਗ ਸਿੰਘ ਪੁੱਤਰ ਬਚਨ ਸਿੰਘ, ਸੁਖਜਿੰਦਰ ਸਿੰਘ ਲੱਖਾ ਸਿੰਘ, ਮੇਹਰ ਸਿੰਘ ਅਰਜਨ ਸਿੰਘ, ਅਜੀਤ ਸਿੰਘ ਫੌਜੀ ਪੁੱਤਰ ਲਖਨ ਸਿੰਘ ਤੇ ਬਲਬਾਗ ਸਿੰਘ ਪੁੱਤਰ ਹਰਭਜਨ ਸਿੰਘ ਸ਼ਾਮਿਲ ਹਨ। ਇਸ ਸੰਬੰਧੀ ਹਲਕਾ ਮਜੀਠਾ ਕਾਂਗਰਸ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਵਲੋਂ ਸਾਥੀਆਂ ਸਮੇਤ ਮਿ੍ਰਤਕਾਂ ਨਾਲ ਦੁੱਖ ਸਾਂਝਾ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ