ਪੰਜਾਬ ’ਚ ਸੋਲਰ ਲਾਈਟਾਂ ਬੰਦ ਕਰਨ ਦੇ ਹੁਕਮ

ਬਟਾਲਾ, 9 ਮਈ (ਸਤਿੰਦਰ ਸਿੰਘ) - ਪੰਜਾਬ ਸਰਕਾਰ ਦੇ ਪੰਜਾਬ ਊਰਜਾ ਵਿਕਾਸ ਵਿਭਾਗ ਵਲੋਂ ਇਕ ਪੱਤਰ ਜਾਰੀ ਕਰ ਕੇ ਜ਼ਿਲ੍ਹਿਆਂ ਦੇ ਵੱਖ-ਵੱਖ ਪੰਚਾਇਤੀ ਰਾਜ ਸੰਸਥਾਵਾਂ ਵਲੋਂ ਪੇਡਾ ਅਤੇ ਹੋਰ ਵਿਭਾਗਾਂ ਰਾਹੀਂ ਪਿੰਡਾਂ ਵਿਚ ਸੋਲਰ ਸਟਰੀਟ ਲਾਈਟਾਂ ਲਗਾਈਆਂ ਗਈਆਂ ਸਨ, ਉਨ੍ਹਾਂ ਨੂੰ ਪਹਿਲਗਾਮ ਘਟਨਾ ਤੋਂ ਬਾਅਦ ਭਾਰਤ-ਪਾਕਿਸਤਾਨ ਦਰਮਿਆਨ ਪੈਦਾ ਹੋਏ ਹਲਾਤਾਂ ਦੇ ਮੱਦੇਨਜ਼ਰ ਤੁਰੰਤ ਬੰਦ ਕਰਨ ਦੀਆਂ ਹਦਾਇਤਾਂ ਕੀਤੀਆਂ ਹਨ। ਉਨ੍ਹਾਂ ਜ਼ਿਲ੍ਹਿਆਂ ਦੀਆਂ ਪੰਚਾਇਤੀ ਰਾਜ ਸੰਸਥਾਵਾਂ ਦੇ ਮੁਖੀਆਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਸੋਲਰ ਸਟਰੀਟ ਲਾਈਟਾਂ ਨੂੰ ਪਿੰਡ ਵਿਚੋਂ ਇਲੈਕਟ੍ਰੀਸ਼ਨ ਲੈ ਕੇ ਬੈਟਰੀ ਤੋਂ ਐਲ.ਈ.ਡੀ. ਨੂੰ ਜੋੜਦੀ ਤਾਰ ਕਟਵਾ ਕੇ ਉਸ ਨੂੰ ਟੇਪ ਕਰਵਾ ਦਿੱਤਾ ਜਾਵੇ ਤਾਂ ਜੋ ਕਿਸੇ ਵੀ ਅਣੁਖਾਂਵੀਂ ਘਟਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਅਮਨ-ਸ਼ਾਂਤੀ ਹੋਣ ਉਪਰੰਤ ਕੱਟੀਆਂ ਗਈਆਂ ਤਾਰਾਂ ਨੂੰ ਦੁਬਾਰਾ ਜੋੜ ਲਿਆ ਜਾਵੇਗਾ।