ਬਟਾਲਾ ਨੇੜੇ ਪਿੰਡ ਸਹਾਬਪੁਰਾ ਦੇ ਖੇਤਾਂ ’ਚੋਂ ਮਿਲਿਆ ਬੰਬਨੁਮਾ ਯੰਤਰ

ਬਟਾਲਾ, 9 ਮਈ (ਸਤਿੰਦਰ ਸਿੰਘ) - ਬਟਾਲਾ ਨੇੜੇ ਪਿੰਡ ਸਹਾਬਪੁਰਾ ਵਿਖੇ ਉਂਦੋਂ ਸਨਸਨੀ ਫੈਲ ਗਈ, ਜਦੋਂ ਪਿੰਡ ਦੇ ਖੇਤਾਂ ’ਚੋਂ ਇਕ ਬੰਬਨੁਮਾ ਯੰਤਰ ਮਿਲਿਆ। ਖੇਤਾਂ ਦੇ ਮਾਲਕ ਗੁਰਪਾਲ ਸਿੰਘ ਨੇ ਦੱਸਿਆ ਕਿ ਰਾਤ ਉਨ੍ਹਾਂ ਨੇ ਕੰਬਾਇਨ ਲਗਾਈ ਹੋਈ ਸੀ ਤੇ ਦੇਰ ਰਾਤ ਤੱਕ ਕੰਮ ਕਰਦੇ ਰਹੇ, ਫਿਰ ਸਵੇਰੇ ਆ ਕੇ ਜਦੋਂ ਦੁਬਾਰਾ ਕਟਾਈ ਕਰਨ ਲੱਗੇ ਤਾਂ ਖੇਤਾਂ ’ਚੋਂ ਉਨ੍ਹਾਂ ਨੂੰ ਇਹ ਅਲੱਗ ਤਰ੍ਹਾਂ ਦੇ ਇਕ ਯੰਤਰ ਦਿਖਾਈ ਦਿੱਤਾ। ਸ਼ੱਕ ਪੈਣ ’ਤੇ ਅਸੀਂ ਇਸ ਬਾਰੇ ਪੁਲਿਸ ਨੂੰ ਇਤਲਾਹ ਦਿੱਤੀ। ਡੀ.ਐਸ.ਪੀ. ਸਿਟੀ ਤੁਰੰਤ ਉਸ ਥਾਂ ’ਤੇ ਪਹੁੰਚ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਇਸ ਬਾਰੇ ਕੁਝ ਨਹੀਂ ਦੱਸ ਸਕਦਾ। ਆਰਮੀ ਦੇ ਹੈੱਡਕਵਾਟਰ ਨੂੰ ਸੂਚਨਾ ਦਿੱਤੀ ਗਈ ਹੈ ਤੇ ਉਨ੍ਹਾਂ ਦੇ ਪਹੁੰਚਣ ’ਤੇ ਹੀ ਸਪੱਸ਼ਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ।