ਪਹਿਲਗਾਮ ਹਮਲੇ ਦੇ ਅੱਤਵਾਦੀਆਂ 'ਤੇ ਸਖਤ ਕਾਰਵਾਈ ਕਰੇ ਸਰਕਾਰ - ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ

ਉਜੈਨ (ਮੱਧ ਪ੍ਰਦੇਸ਼), 29 ਅਪ੍ਰੈਲ-ਪਹਿਲਗਾਮ ਹਮਲੇ 'ਤੇ 'ਆਪ' ਸੰਸਦ ਮੈਂਬਰ ਅਤੇ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਕਿਹਾ ਕਿ ਇਹ ਹਮਲਾ ਬਹੁਤ ਮੰਦਭਾਗਾ ਹੈ ਅਤੇ ਸਾਨੂੰ ਸਾਰਿਆਂ ਨੂੰ ਅੱਤਵਾਦੀਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿ ਕੋਈ ਸਾਡੇ ਦੇਸ਼ ਵਿਚ ਦਾਖਲ ਹੋ ਕੇ ਸਾਡੇ ਲੋਕਾਂ ਨੂੰ ਮਾਰ ਦੇਵੇ ਅਤੇ ਅਸੀਂ ਚੁੱਪ ਰਹੀਏ।