ਲਾਰੈਂਸ ਬਿਸ਼ਨੋਈ ਮਾਮਲਾ : ਸਿਪਾਹੀ ਸਿਮਰਨਜੀਤ ਤੇ ਹੋਰਨਾਂ ਮੁਲਾਜ਼ਮਾਂ ਵਲੋਂ ਪੌਲੀਗ੍ਰਾਫ਼ ਟੈਸਟ ਨਾ ਕਰਵਾਏ ਜਾਣ ਦੀ ਪਟੀਸ਼ਨ ਰੱਦ

ਚੰਡੀਗੜ੍ਹ, 29 ਅਪ੍ਰੈਲ (ਕਪਲ ਵਧਵਾ) -ਗੈਂਗਸਟਰ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿਚ ਸਿਪਾਹੀ ਸਿਮਰਨਜੀਤ ਸਿੰਘ ਅਤੇ ਹੋਰਨਾਂ ਮੁਲਾਜ਼ਮਾਂ ਵਲੋਂ ਪੌਲੀਗ੍ਰਾਫ਼ ਟੈਸਟ ਨਾ ਕਰਵਾਏ ਜਾਣ ਦੀ ਪਟੀਸ਼ਨ ਨੂੰ ਮੁਹਾਲੀ ਅਦਾਲਤ ਨੇ ਰੱਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਸੂਚੀਬੱਧ ਗਵਾਹ ਪੁਲਿਸ ਮੁਲਜ਼ਮਾਂ ਵਲੋਂ ਪਹਿਲਾ ਪੌਲੀਗ੍ਰਾਫ ਟੈਸਟ ਕਰਵਾਏ ਜਾਣ ਵਿਚ ਸਹਿਮਤੀ ਦਿੱਤੀ ਗਈ ਸੀ ਅਤੇ ਬਾਅਦ ਵਿਚ ਪੁਲਿਸ ਮੁਲਜ਼ਮਾਂ ਵਲੋਂ ਸਹਿਮਤੀ ਨੂੰ ਵਾਪਿਸ ਲੈ ਲਿਆ ਗਿਆ। ਹੁਣ ਅਦਾਲਤ ਨੇ ਉਕਤ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ, ਜਿਸ ਦਾ ਅਰਥ ਹੈ ਕਿ ਅਦਾਲਤ ਦੇ ਹੁਕਮਾਂ ਉਤੇ ਉਕਤ ਮੁਲਜ਼ਮਾਂ ਦਾ ਕਦੇ ਵੀ ਪੌਲੀਗ੍ਰਾਫ ਟੈਸਟ ਕਰਵਾਇਆ ਜਾ ਸਕਦਾ ਹੈ।