ਸੁਲਤਾਨਵਿੰਡ ਵਿਖੇ ਨਵੇਂ ਬਣ ਰਹੇ ਫਲਾਈਓਵਰ ਦਾ ਮੰਤਰੀ ਅਤੇ ਵਿਧਾਇਕ ਨੇ ਲਿਆ ਜਾਇਜ਼ਾ

ਸੁਲਤਾਨਵਿੰਡ, (ਅੰਮ੍ਰਿਤਸਰ), 29 ਅਪ੍ਰੈਲ (ਗੁਰਨਾਮ ਸਿੰਘ ਬੁੱਟਰ)- ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ’ਤੇ ਬਣਾਏ ਜਾ ਰਹੇ ਫਲਾਈਓਵਰ ਦਾ ਅੱਜ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਅਤੇ ਹਲਕਾ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਵਲੋਂ ਸਾਂਝੇ ਤੌਰ ’ਤੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਗੱਲਬਾਤ ਕਰਦਿਆਂ ਮੰਤਰੀ ਅਤੇ ਹਲਕਾ ਵਿਧਾਇਕ ਨੇ ਦੱਸਿਆ ਕਿ ਤਰਨਤਾਰਨ ਵਾਲੀ ਸਾਈਡ ’ਤੇ ਪੁਲ ਤਾਂਰਾ ਵਾਲਾ ਤੋਂ ਸ਼ਹਿਰ ਨੂੰ ਜਾਣ ਅਤੇ ਆਉਣ ਵਾਲੇ ਰਾਹਗੀਰਾਂ ਨੂੰ ਲੰਘਣ ਲਈ ਮਜਬੂਰ ਹੋਣਾ ਪੈਂਦਾ ਸੀ, ਜਿਸ ਨੂੰ ਦੇਖਦਿਆਂ ਪੰਜਾਬ ਸਰਕਾਰ ਵਲੋਂ ਨਹਿਰ ਕੰਢੇ ਫਲਾਈਓਵਰ ਬਣਾਉਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਫਲਾਈਓਵਰ ਦਾ ਕੰਮ ਪੂਰਾ ਹੋਣ ਕਿਨਾਰੇ ਹੈ ਅਤੇ ਅਕਤੂਬਰ ਤੱਕ ਫਲਾਈਓਵਰ ਪੂਰਾ ਹੋ ਜਾਵੇਗਾ, ਜਿਸ ਦਾ ਉਦਘਾਟਨ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਦੂਰ ਹੋ ਜਾਣਗੀਆਂ।