ਕੈਂਸਰ ਦਾ ਇਲਾਜ ਅੱਧ ਵਿਚਾਲੇ ਛੱਡ ਪਾਕਿਸਤਾਨ ਰਵਾਨਾ ਹੋਈ ਮਹਿਲਾ

ਅਟਾਰੀ, (ਅੰਮ੍ਰਿਤਸਰ) 29 ਅਪ੍ਰੈਲ (ਗੁਰਦੀਪ ਸਿੰਘ ਅਟਾਰੀ)- ਪਾਕਿਸਤਾਨ ਤੋਂ ਭਾਰਤ ਵਿਖੇ ਕੈਂਸਰ ਦਾ ਇਲਾਜ ਕਰਵਾਉਣ ਆਈ ਮਹਿਲਾ ਨੂੰ ਅੱਧ ਵਿਚਾਲੇ ਇਲਾਜ ਛੱਡ ਕੇ ਹੀ ਵਤਨ ਪਰਤਣਾ ਪਿਆ ਹੈ। ਉਸ ਨੇ ਦੱਸਿਆ ਹੈ ਕਿ ਪਾਕਿਸਤਾਨ ਵਿਚ ਇਲਾਜ ਬਹੁਤ ਮਹਿੰਗਾ ਹੈ। ਕਰਾਚੀ ਸਥਿਤ ਹਸਪਤਾਲ ਦੇ ਡਾਕਟਰਾਂ ਵਲੋਂ ਉਸ ਨੂੰ ਭਾਰਤ ਦੇ ਮੁੰਬਈ ਹਸਪਤਾਲ ਵਿਖੇ ਇਲਾਜ ਕਰਵਾਉਣ ਲਈ ਭੇਜਿਆ ਗਿਆ ਸੀ। ਉਸ ਦੀ ਸਿਹਤ ਪਹਿਲਾਂ ਨਾਲੋਂ ਬਿਹਤਰ ਹੋ ਗਈ ਸੀ। ਉਸ ਦਾ ਇਲਾਜ ਅੱਧ ਵਿਚਾਲੇ ਰਹਿ ਗਿਆ। ਹੰਝੂ ਭਰੀਆਂ ਅੱਖਾਂ ਨਾਲ ਉਹ ਪਾਕਿਸਤਾਨ ਵੱਲ ਰਵਾਨਾ ਹੋ ਗਈ।