ਪੈਟਰੋਲ ਪੰਪ ’ਤੇ ਚਾਰ ਵਿਅਕਤੀ ਕਾਰ ਵਿਚ ਤੇਲ ਪਵਾ ਕੇ ਹੋਏ ਫਰਾਰ
ਬਟਾਲਾ, (ਗੁਰਦਾਸਪੁਰ), 29 ਅਪ੍ਰੈਲ (ਸਤਿੰਦਰ ਸਿੰਘ)- ਬਟਾਲਾ ਨਜ਼ਦੀਕ ਪਿੰਡ ਹਰਪੁਰਾ ਦੇ ਪੈਟਰੋਲ ਪੰਪ ਤੋਂ ਚਾਰ ਵਿਅਕਤੀ ਕਾਰ ਵਿਚ ਤੇਲ ਪਵਾ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਚਿੱਟੇ ਰੰਗ ਦੀ ਕਾਰ ’ਚ ਆਏ ਚਾਰ ਨੌਜਵਾਨਾਂ ਨੇ 1000 ਰੁਪਏ ਦਾ ਤੇਲ ਪਵਾਇਆ ਅਤੇ ਜਦੋਂ ਕਰਿੰਦੇ ਨੇ ਪੈਸੇ ਮੰਗੇ ਤਾਂ ਉਹ ਹਥਿਆਰ ਦਿਖਾਉਂਦੇ ਹੋਏ ਫਰਾਰ ਹੋ ਗਏ। ਇਹ ਸਾਰੀ ਘਟਨਾ ਪੰਪ ਉੱਪਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ।