JALANDHAR WEATHER

ਟ੍ਰੈਕਟਰ ਟਰਾਲੀ ਤੇ ਤੇਲ ਵਾਲੀ ਗੱਡੀ ਦੀ ਹੋਈ ਟੱਕਰ

ਸੰਗਤ ਮੰਡੀ, (ਬਠਿੰਡਾ), 29 ਅਪ੍ਰੈਲ (ਦੀਪਕ ਸ਼ਰਮਾ)- ਬਠਿੰਡਾ ਡੱਬਵਾਲੀ ਦੇ ਨੈਸ਼ਨਲ ਹਾਈਵੇ ’ਤੇ ਇਕ ਟਰੈਕਟਰ ਟਰਾਲੀ ਅਤੇ ਤੇਲ ਵਾਲੀ ਗੱਡੀ ਦੀ ਟੱਕਰ ਹੋ ਗਈ, ਜਿਸ ਕਾਰਨ ਟਰੈਕਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਟਰੈਕਟਰ ਚਾਲਕ ਆਪਣੇ ਟਰੈਕਟਰ ਟਰਾਲੀ ’ਤੇ ਸੀਮੈਂਟ ਲੋਡ ਕਰਕੇ ਬਠਿੰਡਾ ਤੋਂ ਪਿੰਡ ਪਥਰਾਲਾ ਵਿਖੇ ਉਤਾਰਨ ਜਾ ਰਿਹਾ ਸੀ ਤਾਂ ਜਿਵੇਂ ਹੀ ਇਹ ਪਿੰਡ ਜੱਸੀ ਬਾਗਵਾਲੀ ਨਜ਼ਦੀਕ ਪੁੱਜਾ ਤਾਂ ਤੇਲ ਵਾਲੀ ਗੱਡੀ ਨਾਲ ਇਸ ਦੀ ਟੱਕਰ ਹੋ ਗਈ, ਜਿਸ ਕਾਰਨ ਟਰੈਕਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਟਰੈਕਟਰ ਸਵਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਕਿ ਇਲਾਜ ਲਈ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਜ਼ਖ਼ਮੀ ਟਰੈਕਟਰ ਚਾਲਕ ਅਤੇ ਉਸ ਦੇ ਸਹਾਇਕ ਦੀ ਪਛਾਣ ਰਾਜਾ ਸਿੰਘ ਅਤੇ ਕਾਲੂ ਸਿੰਘ ਵਾਸੀ ਪਿੰਡ ਕੋਟ ਫੱਤਾ ਵਜੋਂ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ