ਜਦੋਂ ਤੁਹਾਡੀ ਤਪੱਸਿਆ ਸਫਲ ਹੁੰਦੀ ਹੈ ਤਾਂ ਬਹੁਤ ਵਧੀਆ ਲੱਗਦਾ ਹੈ - ਪਦਮ ਪੁਰਸਕਾਰ ਜੇਤੂ ਗਾਇਕਾ ਜਸਪਿੰਦਰ ਨਰੂਲਾ

ਨਵੀਂ ਦਿੱਲੀ, 28 ਅਪ੍ਰੈਲ - ਪਦਮ ਪੁਰਸਕਾਰ ਜੇਤੂ ਗਾਇਕਾ ਜਸਪਿੰਦਰ ਨਰੂਲਾ ਨੇ ਕਿਹਾ ਕਿ ਜਦੋਂ ਤੁਹਾਡੀ ਤਪੱਸਿਆ ਸਫਲ ਹੁੰਦੀ ਹੈ ਤਾਂ ਤੁਸੀਂ ਬਹੁਤ ਵਧੀਆ ਮਹਿਸੂਸ ਕਰਦੇ ਹੋ ਅਤੇ ਤੁਹਾਨੂੰ ਜੋ ਅਨੁਭਵ ਮਿਲਦਾ ਹੈ, ਜੋ ਪਿਆਰ ਅਤੇ ਸਤਿਕਾਰ ਮਿਲਦਾ ਹੈ ਉਸ ਨਾਲ ਹੋਰ ਸਸਿਰ ਉਚਾ ਹੁੰਦਾ ਹੈ । ਮੈਨੂੰ ਆਪਣੇ ਦਰਸ਼ਕਾਂ, ਪ੍ਰਸ਼ੰਸਕਾਂ ਅਤੇ ਪਰਿਵਾਰ ਬਹੁਤ ਪਿਆਰ ਮਿਲਿਆ ਹੈ। ਪਰ ਇਸ ਐਲਾਨ ਤੋਂ ਬਾਅਦ ਮੈਨੂੰ ਮਿਲੇ ਪਿਆਰ ਅਤੇ ਸਤਿਕਾਰ ਲਈ ਮੈਂ ਪਰਮਾਤਮਾ ਅਤੇ ਤੁਹਾਡੇ ਸਾਰਿਆਂ ਦਾ ਧੰਨਵਾਦੀ ਹਾਂ।