ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਮੰਡਪਮ ਵਿਖੇ YUGM ਸੰਮੇਲਨ 'ਚ ਲੈਣਗੇ ਹਿੱਸਾ

ਨਵੀਂ ਦਿੱਲੀ, 28 ਅਪ੍ਰੈਲ-ਪ੍ਰਧਾਨ ਮੰਤਰੀ ਨਰਿੰਦਰ ਮੋਦੀ 29 ਅਪ੍ਰੈਲ ਨੂੰ ਸਵੇਰੇ 11 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ YUGM ਸੰਮੇਲਨ ਵਿਚ ਹਿੱਸਾ ਲੈਣਗੇ। ਉਹ ਇਸ ਮੌਕੇ ਇਕੱਠ ਨੂੰ ਵੀ ਸੰਬੋਧਨ ਕਰਨਗੇ। YUGM ਆਪਣੀ ਕਿਸਮ ਦਾ ਪਹਿਲਾ ਰਣਨੀਤਕ ਸੰਮੇਲਨ ਹੈ, ਜਿਸ ਵਿਚ ਸਰਕਾਰ, ਅਕਾਦਮਿਕ, ਉਦਯੋਗ ਅਤੇ ਨਵੀਨਤਾ ਵਾਤਾਵਰਣ ਪ੍ਰਣਾਲੀ ਦੇ ਨੇਤਾ ਸ਼ਾਮਿਲ ਹੋਣਗੇ।