JALANDHAR WEATHER

ਡੇਰਾ ਬਾਬਾ ਨਾਨਕ ਸਰਹੱਦ ਤੋਂ ਪਾਕਿ ਵਲੋਂ ਭੇਜੀ 8 ਕਿਲੋ 620 ਗ੍ਰਾਮ ਹੈਰੋਇਨ ਫੜੀ

ਡੇਰਾ ਬਾਬਾ ਨਾਨਕ, 28 ਅਪ੍ਰੈਲ (ਹੀਰਾ ਸਿੰਘ ਮਾਂਗਟ)-ਬੀ.ਐਸ.ਐਫ. ਵਲੋਂ ਡੇਰਾ ਬਾਬਾ ਨਾਨਕ ਅੰਤਰਰਾਸ਼ਟਰੀ ਸਰਹੱਦ ਤੋਂ ਬੀ.ਐਸ.ਐਫ. ਦੀ 113 ਬਟਾਲੀਅਨ ਦੀ ਬੀ.ਓ.ਪੀ. ਅਬਾਦ ਦੇ ਜਵਾਨਾਂ ਵਲੋਂ ਪਾਕਿ ਤਸਕਰਾਂ ਵਲੋਂ ਭਾਰਤੀ ਖੇਤਰ ਵਿਚ ਭੇਜੀ ਹੈਰੋਇਨ ਦੀ ਖੇਪ ਫ਼ੜਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਮੁਤਾਬਕ ਬੀ.ਐਸ.ਐਫ. ਦੀ 113 ਬਟਾਲੀਅਨ ਦੀ ਬੀ.ਓ.ਪੀ. ਅਬਾਦ ਦੇ ਜਵਾਨਾਂ ਨੂੰ ਅੱਜ ਸਰਚ ਅਭਿਆਨ ਦੌਰਾਨ ਇਕ ਪੀਲੇ ਰੰਗ ਦਾ ਪੈਕੇਟ ਬਰਾਮਦ ਹੋਇਆ, ਜਿਸ ਵਿਚ ਕੁਝ ਲਪੇਟਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਜਦੋਂ ਇਸ ਨੂੰ ਖੋਲ੍ਹ ਕੇ ਦੇਖਿਆ ਤਾਂ ਇਸ ਵਿਚ ਨਸ਼ੀਲਾ ਪਦਾਰਥ ਹੈਰੋਇਨ ਪਾਇਆ ਗਿਆ। ਫੜੀ ਗਈ ਹੈਰੋਇਨ ਦਾ ਵਜ਼ਨ 8 ਕਿਲੋ.620 ਗ੍ਰਾਮ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫੜੀ ਗਈ ਇਸ ਹੈਰੋਇਨ ਦੀ ਖੇਪ ਨੂੰ ਡੇਰਾ ਬਾਬਾ ਨਾਨਕ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ