ਬਿਜਲੀ ਕਾਮਿਆਂ ਵਲੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਟ ਖਿਲਾਫ਼ ਮੁਜ਼ਾਹਰਾ

ਬਠਿੰਡਾ, 28 ਅਪ੍ਰੈਲ (ਅੰਮ੍ਰਿਤਪਾਲ ਸਿੰਘ ਵਲਾਣ)- ਅੱਜ ਬਿਜਲੀ ਕਾਮਿਆਂ ਵਲੋਂ ਬਿਜਲੀ ਬੋਰਡ ਹਲਕਾ ਦਫ਼ਤਰ ਬਠਿੰਡਾ ਥਰਮਲ ਕਲੋਨੀ ਗੇਟ ਨੰ 3 ਬਠਿੰਡਾ ਵਿਖੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਖਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਬਿਜਲੀ ਕਾਮਿਆਂ ਦਾ ਦੋਸ਼ ਹੈ ਕਿ ਬਿਜਲੀ ਨਿਗਮ ਦੀ ਮੈਨੇਜਮੈਂਟ ਵਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਸ਼ਹਿ ’ਤੇ ਬਿਜਲੀ ਨਿਗਮ ਨੂੰ ਨਿੱਜੀਕਰਨ ਦੇ ਰਾਹ ’ਤੇ ਤੋਰਿਆ ਜਾ ਰਿਹਾ ਹੈ। ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਮੁਲਾਜ਼ਮਾਂ ਦਾ ਬਕਾਇਆ ਨਹੀਂ ਦੇ ਰਹੀ।