JALANDHAR WEATHER

ਕਸ਼ਮੀਰੀ ਨਹੀਂ ਚਾਹੁੰਦੇ ਹਮਲੇ- ਉਮਰ ਅਬਦੁੱਲਾ

ਸ੍ਰੀਨਗਰ, 28 ਅਪ੍ਰੈਲ- ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵਿਧਾਨ ਸਭਾ ਵਿਚ ਬੋਲਦੇ ਹੋਏ ਕਿਹਾ ਕਿ ਪਹਿਲਗਾਮ ਘਟਨਾ ਨੇ ਪੂਰੇ ਦੇਸ਼ ਨੂੰ ਪ੍ਰਭਾਵਿਤ ਕੀਤਾ ਹੈ। ਅਸੀਂ ਪਹਿਲਾਂ ਵੀ ਅਜਿਹੇ ਕਈ ਹਮਲੇ ਦੇਖੇ ਹਨ, ਪਰ 21 ਸਾਲਾਂ ਬਾਅਦ ਬੈਸਰਨ ਵਿਚ ਇੰਨਾ ਵੱਡਾ ਹਮਲਾ ਹੋਇਆ ਹੈ। ਮੈਨੂੰ ਨਹੀਂ ਪਤਾ ਸੀ ਕਿ ਮ੍ਰਿਤਕਾਂ ਦੇ ਪਰਿਵਾਰਾਂ ਤੋਂ ਮੁਆਫ਼ੀ ਕਿਵੇਂ ਮੰਗਾਂ, ਮੇਜ਼ਬਾਨ ਹੋਣ ਦੇ ਨਾਤੇ, ਸੈਲਾਨੀਆਂ ਨੂੰ ਸੁਰੱਖਿਅਤ ਵਾਪਸ ਭੇਜਣਾ ਮੇਰਾ ਫਰਜ਼ ਸੀ। ਮੈਂ ਇਹ ਨਹੀਂ ਕਰ ਸਕਿਆ। ਮੇਰੇ ਕੋਲ ਪੀੜਤਾਂ ਤੋਂ ਮੁਆਫ਼ੀ ਮੰਗਣ ਲਈ ਸ਼ਬਦ ਨਹੀਂ ਹਨ। ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਇਸ ਹਮਲੇ ਦਾ ਸਮਰਥਨ ਨਹੀਂ ਕਰਦਾ। ਇਸ ਹਮਲੇ ਨੇ ਸਾਨੂੰ ਖੋਖਲਾ ਕਰ ਦਿੱਤਾ ਹੈ। ਅਸੀਂ ਇਸ ਵਿਚ ਉਮੀਦ ਦੀ ਕਿਰਨ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ... ਪਿਛਲੇ 26 ਸਾਲਾਂ ਵਿੱਚ, ਮੈਂ ਕਦੇ ਵੀ ਲੋਕਾਂ ਨੂੰ ਅਜਿਹੇ ਹਮਲੇ ਦਾ ਵਿਰੋਧ ਕਰਦੇ ਨਹੀਂ ਦੇਖਿਆ। ਕਸ਼ਮੀਰੀ ਇਹ ਹਮਲੇ ਨਹੀਂ ਚਾਹੁੰਦੇ। ਕੋਈ ਵੀ ਕਸ਼ਮੀਰੀ ਇਸ ਹਮਲੇ ਦੇ ਨਾਲ ਨਹੀਂ ਹੈ। ਅਸੀਂ ਸੈਲਾਨੀਆਂ ਨੂੰ ਸੱਦਾ ਦਿੱਤਾ ਸੀ। ਉਨ੍ਹਾਂ ਨੂੰ ਸੁਰੱਖਿਅਤ ਭੇਜਣਾ ਮੇਰੀ ਜ਼ਿੰਮੇਵਾਰੀ ਸੀ। ਮੈਂ ਉਨ੍ਹਾਂ ਬੱਚਿਆਂ ਅਤੇ ਪਤਨੀਆਂ ਨੂੰ ਦਿਲਾਸਾ ਨਹੀਂ ਦੇ ਸਕਿਆ, ਜਿਨ੍ਹਾਂ ਨੇ ਆਪਣਿਅ ਨੂੰ ਗੁਆ ਦਿੱਤਾ। ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਮੈਨੂੰ ਮੁਆਫ਼ੀ ਮੰਗਣ ਲਈ ਕੀ ਕਹਿਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬੰਦੂਕ ਨਾਲ ਅੱਤਵਾਦੀਆਂ ਨੂੰ ਖ਼ਤਮ ਕਰ ਸਕਦੇ ਹਾਂ ਪਰ ਅੱਤਵਾਦ ਨੂੰ ਨਹੀਂ, ਇਹ ਉਦੋਂ ਹੀ ਖ਼ਤਮ ਹੋਵੇਗਾ ਜਦੋਂ ਲੋਕ ਸਾਡਾ ਸਾਥ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਇਸ ਮੌਕੇ ਕੇਂਦਰ ਸਰਕਾਰ ਤੋਂ ਜੰਮੂ ਕਸ਼ਮੀਰ ਨੂੰ ਰਾਜ ਦਾ ਦਰਜਾ ਦੇਣ ਦੀ ਮੰਗ ਨਹੀਂ ਕਰਾਂਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ