ਹਿੰਦ ਪਾਕਿ ਸਰਹੱਦ ਤੋਂ ਪਾਕਿਸਤਾਨੀ ਡਰੋਨ ਬਰਾਮਦ

ਖਾਲੜਾ (ਤਰਨਤਾਰਨ), 27 ਅਪ੍ਰੈਲ (ਜੱਜਪਾਲ ਸਿੰਘ ਜੱਜ) - ਖਾਲੜਾ ਸੈਕਟਰ ਅਧੀਨ ਆਉਂਦੀ ਬੀਐਸਐਫ ਦੀ ਸਰਹੱਦੀ ਚੌਂਕੀ ਡੱਲ ਦੇ ਏਰੀਏ ਅੰਦਰੋਂ ਇਕ ਪਾਕਿਸਤਾਨੀ ਡਰੋਨ ਮਿਲਣ ਦੀ ਖ਼ਬਰ ਹੈ। ਇਕੱਤਰ ਵੇਰਵਿਆਂ ਅਨੁਸਾਰ ਸਰਹੱਦੀ ਚੌਕੀ ਡੱਲ ਵਿਖੇ ਤਾਇਨਾਤ ਬੀਐਸਐਫ ਦੀ 103 ਬਟਾਲੀਅਨ ਦੀ ਜਵਾਨ ਰੋਜ਼ਾਨਾ ਦੀ ਤਰ੍ਹਾਂ ਤਲਾਸ਼ੀ ਅਭਿਆਨ ਚਲਾ ਰਹੇ ਸਨ ਕਿ ਉਨ੍ਹਾਂ ਨੂੰ ਅੰਤਰਰਾਸ਼ਟਰੀ ਬੁਰਜੀ ਨੰਬਰ 136/10 ਦੇ ਸਾਹਮਣੇ ਇਕ ਪਾਕਿਸਤਾਨੀ ਡਰੋਨ ਮਿਲਿਆ ਹੈ।