JALANDHAR WEATHER

ਪਿੰਡ ਅਖਾੜਾ ਵਾਸੀਆਂ ਵਲੋਂ ਜਗਰਾਉਂ-ਹਠੂਰ ਰੋਡ ਬੰਦ

 ਜਗਰਾਉਂ (ਲੁਧਿਆਣਾ), ਅਪ੍ਰੈਲ (ਕੁਲਦੀਪ ਸਿੰਘ ਲੋਹਟ) - ਪਿੰਡ ਅਖਾੜਾ ਵਿਖੇ ਬਾਇਓ ਗੈਸ ਪਲਾਂਟ 'ਤੇ ਲੱਗੇ ਪੱਕੇ ਮੋਰਚੇ ਨੂੰ ਖਦੇੜਨ ਤੋਂ ਬਾਅਦ ਪਿੰਡ ਵਾਸੀਆਂ ਨੇ ਜਗਰਾਉਂ-ਹਠੂਰ ਰੋਡ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਹੈ। ਅੱਜ ਸਵੇਰ ਤੋਂ ਹੀ ਪਿੰਡ ਵਾਸੀ ਜਗਰਾਉਂ -ਹਠੂਰ ਰੋਡ 'ਤੇ ਧਰਨਾ ਮਾਰ ਕੇ ਬੈਠੇ ਹਨ। ਡੀਐਸਪੀ ਜਸਯਜੋਤ ਸਿੰਘ ਤੇ ਡੀਐਸਪੀ ਇੰਦਰਜੀਤ ਸਿੰਘ ਵਲੋਂ ਧਰਨਾਕਾਰੀਆਂ ਨੂੰ ਸੜਕ ਦਾ ਇਕ ਪਾਸਾ ਖਾਲੀ ਕਰਕੇ ਆਵਾਜਾਈ ਚਾਲੂ ਕਰਨ ਦੀ ਆਪੀਲ ਕੀਤੀ ਗਈ, ਪਰੰਤੂ ਧਰਨਾਕਾਰੀਆਂ ਨੇ ਸੜਕ ਖਾਲੀ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ