ਮੁੰਬਈ : ਈਡੀ ਦਫ਼ਤਰ ਵਿਚ ਲੱਗੀ ਅੱਗ

ਮੁੰਬਈ, 27 ਅਪ੍ਰੈਲ - ਮੁੰਬਈ ਦੇ ਬੈਲਾਰਡ ਪੀਅਰ ਵਿਚ ਈਡੀ ਦਫ਼ਤਰ ਵਿਚ ਅੱਗ ਲੱਗ ਗਈ। ਅੱਗ ਬੁਝਾਉਣ ਦੀਆਂ ਕਾਰਵਾਈਆਂ ਜਾਰੀ ਹਨ। ਫਾਇਰ ਕਰਮੀ ਨੇ ਦੱਸਿਆ ਕਿ ਅੱਗ ਤੜਕਸਾਰ 2.30 ਵਜੇ ਦੇ ਕਰੀਬ ਲੱਗੀ ਤੇ ਸੂਚਨਾ ਮਿਲਦਿਆਂ ਹੈ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਉੱਪਰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਅੱਗ ਵਿਚ ਕਿਸੇ ਕਿਸਮ ਦਾ ਜਾਨੀ ਨੁੇਕਸਾਨ ਹੋਣ ਦੀ ਸੂਚਨਾ ਨਹੀਂ ਹੈ ਤੇ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਹੈ