ਜੂਨ ਤੋਂ ਸ਼ੁਰੂ ਹੋਵੇਗੀ ਕੈਲਾਨ ਮਾਨਸਰੋਵਰ ਯਾਤਰਾ

ਨਵੀਂ ਦਿੱਲੀ, 26 ਅਪ੍ਰੈਲ- ਕੈਲਾਸ਼ ਮਾਨਸਰੋਵਰ ਯਾਤਰਾ ਜੂਨ ਤੋਂ ਅਗਸਤ 2025 ਤੱਕ ਚੱਲੇਗੀ। ਵਿਦੇਸ਼ ਮੰਤਰਾਲੇ ਦੇ ਅਨੁਸਾਰ, ਇਸ ਸਾਲ ਪੰਜ ਜੱਥੇ, ਹਰੇਕ ਵਿਚ 50 ਸ਼ਰਧਾਲੂ ਹੋਣਗੇ, ਉੱਤਰਾਖੰਡ ਤੋਂ ਲਿਪੁਲੇਖ ਦੱਰੇ ਰਾਹੀਂ ਯਾਤਰਾ ਕਰਨਗੇ। ਇਸੇ ਤਰ੍ਹਾਂ, 10 ਜੱਥੇ, ਹਰੇਕ ਵਿਚ 50 ਸ਼ਰਧਾਲੂ ਹੋਣਗੇ, ਸਿੱਕਮ ਤੋਂ ਨਾਥੂ ਲਾ ਦੱਰੇ ਰਾਹੀਂ ਯਾਤਰਾ ਕਰਨਗੇ। ਅਰਜ਼ੀਆਂ ਸਵੀਕਾਰ ਕਰਨ ਲਈ ਵੈੱਬਸਾਈਟ ਖੋਲ੍ਹ ਦਿੱਤੀ ਗਈ ਹੈ। ਕੈਲਾਸ਼ ਮਾਨਸਰੋਵਰ ਯਾਤਰਾ 30 ਜੂਨ ਤੋਂ ਸ਼ੁਰੂ ਹੋਵੇਗੀ। ਇਹ ਯਾਤਰਾ ਰਾਜ ਸਰਕਾਰ ਅਤੇ ਵਿਦੇਸ਼ ਮੰਤਰਾਲੇ ਦੇ ਸਾਂਝੇ ਯਤਨਾਂ ਨਾਲ ਕੀਤੀ ਜਾਵੇਗੀ। ਕੋਵਿਡ ਮਹਾਂਮਾਰੀ ਕਾਰਨ ਸਾਲ 2020 ਤੋਂ ਕੈਲਾਸ਼ ਮਾਨਸਰੋਵਰ ਯਾਤਰਾ ਨਹੀਂ ਹੋ ਸਕੀ।