ਮੈਂ ਦੇਸ਼ ਤੋਂ ਭੱਜਣ ਵਾਲਾ ਨਹੀਂ ਹਾਂ, ਸਾਰੇ ਸਵਾਲਾਂ ਦਾ ਦੇਵਾਂਗਾ ਜਵਾਬ- ਰਾਬਰਟ ਵਾਡਰਾ

ਨਵੀਂ ਦਿੱਲੀ, 16 ਅਪ੍ਰੈਲ- ਆਪਣੀ ਪਤਨੀ ਅਤੇ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਨਾਲ, ਕਾਰੋਬਾਰੀ ਰਾਬਰਟ ਵਾਡਰਾ ਗੁਰੂਗ੍ਰਾਮ ਜ਼ਮੀਨ ਮਾਮਲੇ ਵਿਚ ਲਗਾਤਾਰ ਦੂਜੇ ਦਿਨ ਈ.ਡੀ. ਦਫ਼ਤਰ ਪਹੁੰਚੇ। ਇਸ ਮੌਕੇ ਗੱਲ ਕਰਦੇ ਹੋਏ ਰਾਬਰਟ ਵਾਡਰਾ ਨੇ ਕਿਹਾ ਕਿ ਜਦੋਂ ਇਹ ਜਾਂਚ ਹਰਿਆਣਾ ਵਿਚ ਕੀਤੀ ਗਈ ਸੀ, ਤਾਂ ਪ੍ਰਸ਼ਾਸਨ ਨੇ ਪਾਇਆ ਕਿ ਕੁਝ ਵੀ ਗਲਤ ਨਹੀਂ ਸੀ। ਖੱਟਰ ਜੀ ਨੇ ਮੈਨੂੰ ਉਸੇ ਮਾਮਲੇ ਵਿਚ ਕਲੀਨ ਚਿੱਟ ਦੇ ਦਿੱਤੀ। ਮੈਨੂੰ ਸਮਝ ਨਹੀਂ ਆ ਰਿਹਾ ਕਿ 7 ਸਾਲਾਂ ਬਾਅਦ ਫਿਰ ਮੇਰੇ ਤੋਂ ਪੁੱਛਗਿੱਛ ਕਿਉਂ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਦੇਸ਼ ਤੋਂ ਭੱਜਣ ਵਾਲਾ ਨਹੀਂ ਹਾਂ। ਮੈਂ ਸਾਰੇ ਸਵਾਲਾਂ ਦੇ ਜਵਾਬ ਦੇਵਾਂਗਾ। ਮੈਨੂੰ ਕੋਈ ਸਮੱਸਿਆ ਨਹੀਂ ਹੈ, ਜਿੰਨੀਆਂ ਮਰਜ਼ੀ ਏਜੰਸੀਆਂ ਦੀ ਵਰਤੋਂ ਕਰੋ। ਅਸੀਂ ਕਿਸੇ ਤੋਂ ਡਰਦੇ ਨਹੀਂ ਹਾਂ, ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।