ਚੇਅਰਮੈਨ ਭਗਵੰਤ ਸਿੰਘ ਕੰਬੋਕੇ ਨੇ ਕਣਕ ਦੀ ਖਰੀਦ ਕਰਵਾਈ ਸ਼ੁਰੂ

ਅਮਰਕੋਟ, 16 ਅਪ੍ਰੈਲ (ਭੱਟੀ)-ਅੱਜ ਮਾਰਕੀਟ ਕਮੇਟੀ ਖੇਮਕਰਨ ਦੇ ਚੇਅਰਮੈਨ ਭਗਵੰਤ ਸਿੰਘ ਕੰਬੋਕੇ ਵਲੋਂ ਦਾਣਾ ਮੰਡੀ ਅਮਰਕੋਟ ਵਿਖੇ ਪਹੁੰਚ ਕੇ ਕਣਕ ਦੀ ਸਰਕਾਰੀ ਖਰੀਦ ਰਸਮੀ ਤੌਰ ਉਤੇ ਸ਼ੁਰੂ ਕਰਵਾਈ ਗਈ। ਇਸ ਮੌਕੇ ਗੁਰਪ੍ਰਸਨ ਸਿੰਘ ਭੋਲਾ ਪ੍ਰਧਾਨ ਮੰਡੀ ਅਮਰਕੋਟ ਤੋਂ ਇਲਾਵਾ ਸਕੱਤਰ ਗੁਰਜੀਤ ਸਿੰਘ ਅਲਗੋਂ ਵੀ ਹਾਜ਼ਰ ਸਨ।